ਕੱਚੀਆਂ ਖੂਹੀਆਂ ਤੇ ਟਿਊਬਵੈਲ ਲਗਾਉਣ ਲਈ ਟੋਏ ਪੁੱਟਣ ਤੇ ਪਾਬੰਦੀ
ਰੂਪਨਗਰ, 19 ਨਵੰਬਰ - ਜ਼ਿਲ੍ਹਾ ਰੂਪਨਗਰ ਵਿੱਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਕੱਚੀਆਂ ਖੂਹੀਆਂ ਅਤੇ ਟਿਊਬਵੈਲ ਲਗਾਉਣ ਲਈ ਟੋਏ ਪੁੱਟਣ ਸਮੇਂ ਕਈ ਵਿਅਕਤੀ ਦੁਰਘਟਨਾਵਾਂ ਦਾ ਸਿਕਾਰ ਜਾਂਦੇ ਹਨ, ਜਿਸ ਕਾਰਨ ਆਮ ਜਨਤਾ ਦਾ ਜਾਨੀ ਤੇ ਮਾਲੀ .ਨੁਕਸਾਨ ਹੁੰਦਾ ਹੈ। ਅਜਿਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਡਾਕਟਰ ਸੁਮੀਤ ਜਾਰੰਗਲ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਨੇ ਧਾਰਾ 144 ਤਹਿਤ ਹੁਕਮ ਜਾਰੀ ਕਰਕੇ ਜ਼ਿਲ੍ਹਾ ਰੂਪਨਗਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਸਬੰਧਤ ਉਪ ਮੰਡਲ ਮੈਜਿਸਟਰੇਟ, ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੀਵਰੇਜ਼ ਬੋਰਡ, ਰੂਪਨਗਰ ਨੂੰ ਅਗੇਤੀ ਲਿਖਤੀ ਸੂਚਨਾ ਦੇਣ ਤੋਂ ਬਿਨਾਂ ਅਤੇ ਉਨ੍ਹਾਂ ਦੀ ਦੇਖ ਰੇਖ ਵਿੱਚ ਸੁਰੱਖਿਆ ਯਕੀਨੀ ਬਣਾਉਣ ਤੋਂ ਬਗੈਰ ਕੱਚੀਆਂ ਖੂਹੀਆਂ ਅਤੇ ਟਿਊਬਵੈਲ ਲਗਾਉਣ ਲਈ ਬੋਰ ਕਰਨ ਅਤੇ ਟੋਏ ਪੁੱਟਣ ਦੀ ਮਨਾਹੀ ਕੀਤੀ ਹੈ।ਇਹ ਹੁਕਮ 08 ਜਨਵਰੀ 2019 ਤੱਕ ਲਾਗੂ ਰਹਿਣਗੇ।