Xiomi Redmi Note 6 Pro ਜਲਦ ਹੋਵੇਗਾ ਲਾਂਚ, ਜਾਣੋ Note 5 ਤੋਂ ਕਿੰਨਾ ਅਲੱਗ
ਨਵੀਂ ਦਿੱਲੀ, 19 ਨਵੰਬਰ 2018 - ਸ਼ਾਉਮੀ 22 ਨਵੰਬਰ ਨੂੰ ਭਾਰਤ ਵਿਚ ਆਪਣਾ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਧ ਵਿਕਰੀ ਵਾਲਾ ਸਮਾਰਟਫੋਨ ਉਤਾਰਨ ਜਾ ਰਿਹਾ ਹੈ। ਨਵਾਂ ਰੈੱਡਮੀ ਨੋਟ 6 ਪ੍ਰੋ ਕੁਝ ਲਾਂਚਿੰਗ ਤੋਂ ਅਗਲੇ ਹੀ ਦਿਨ ਦੁਪਹਿਰ 12 ਵਜੇ ਫਲਿਪਕਾਰਟ ਅਤੇ ਐਮ.ਆਈ.ਕਾਮ 'ਤੇ ਉਪਲਬਧ ਹੋਣਗੇ।
ਅਪਗ੍ਰੇਡਡ ਰੈੱਡਮੀ ਨੋਟ 6 ਪ੍ਰੋ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਜਿਵੇਂ ਕਿ ਕੈਮਰ ਅਤੇ ਫਰੰਟ ਡਿਸਪਲੇਅ 'ਚ ਬਦਲਾਅ ਦੇਖਿਆ ਜਾ ਸਕਦਾ ਹੈ। ਇਸਦੀ ਵੱਡੀ ਸਕਰੀਨ 6.26 ਇੰਚ ਫੁੱਲ ਐਚ.ਡੀ ਪਲੱਸ ਨਾਲ ਉਪਲਭਧ ਹੋਵੇਗੀ। ਜਦਕਿ ਰੈਡਮੀ ਨੋਟ - 5 ਪ੍ਰੋ 'ਚ 5.99 ਇੰਚ ਦੀ ਸਕਰੀਨ ਉਪਲਭਧ ਸੀ।
ਨੋਟ-6 ਦੀ ਸਕ੍ਰੀਨ ਦੇ ਟੌਪ 'ਤੇ ਥੋੜ੍ਹੀ ਨੌਚ ਹੈ। ਫਰੰਟ 'ਤੇ ਦੋ ਕੈਮਰੇ ਦਿੱਤੇ ਗਏ ਹਨ। ਜੋ ਕਿ 20 ਮੈਗਾਪਿਕਸਲ ਤੇ 2 ਮੈਗਾਪਿਕਸਲ ਹੋਣਗੇ। ਉਥੇ ਹੀ ਬੈਕ ਕੈਮਰਾ 12 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ ਓਰੀੳ ਦੀ ਅਪਡੇਟ ਨਾਲ ਲਾਂਚ ਹੋਵੇਗਾ। ਮੈਮਰੀ ਦੀ ਗੱਲ ਕਰੀਏ ਤਾਂ ਇਸ 'ਚ ਸਨੈਪ ਡਰੈਗਨ 636 ਪ੍ਰੋਸੈਸਰ ਤੇ 4 ਜੀਬੀ, 6 ਜੀਬੀ ਵੇਰੀਏਂਟ 'ਚ ਉਪਲਭਧ ਰਹੇਗਾ। ਬੈਟਰੀ 4 ਹਜ਼ਾਰ ਐਮ.ਏ.ਐਚ ਦੀ ਹੋਵੇਗੀ। 4 ਜੀਬੀ ਵਾਲੇ ਫੋਨ ਦੀ ਕੀਮਤ 15 ਹਜ਼ਾਰ ਦੇ ਆਸ ਪਾਸ ਹੋ ਸਕਦੀ ਹੈ ਤੇ 6 ਜੀਬੀ ਵਾਲੇ ਫੋਨ ਦੀ ਕੀਮਤ 17 ਹਜ਼ਾਰ ਤੱਕ ਦੱਸੀ ਜਾ ਰਹੀ ਹੈ।