ਡੌਂਕੀ ਲਾ ਅਮਰੀਕਾ ਪੁਹੰਚੇ ਪੰਜਾਬੀਆਂ ਸਮੇਤ ਇੰਨੇ ਭਾਰਤੀ ਹਨ ਜੇਲ੍ਹਾਂ 'ਚ ਕੈਦ, RTI 'ਚ ਹੋਇਆ ਖੁਲਾਸਾ
ਵਾਸ਼ਿੰਗਟਨ, 12 ਨਵੰਬਰ 2018 - ਡੌਂਕੀ ਲਾ ਅਮਰੀਕਾ ਪਹੁੰਚ ਉਥੋਂ ਦੀ ਨਾਗਰਿਕਤਾ ਲੈਣ ਲਈ ਜੇਲ੍ਹਾਂ 'ਚ ਸੜ ਰਹੇ ਭਾਰਤੀਆਂ ਬਾਰੇ ਜਾਣਨ ਲਈ ਨੌਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਆਰ.ਟੀ.ਆਈ ਰਾਹੀਂ ਜਾਣਕਾਰੀ ਹਾਸਲ ਕੀਤੀ ਹੈ, ਜਿਸ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਅਮਰੀਕਾ ਦੀਆਂ 86 ਵੱਖ-ਵੱਖ ਜੇਲ੍ਹਾਂ 'ਚ ਕੁੱਲ 2,382 ਭਾਰਤੀ ਮੂਲ ਦੇ ਲੋਕ ਕੈਦ ਹਨ।
ਨਾਪਾ ਦੇ ਪ੍ਰੈਜ਼ੀਡੈਂਟ ਸਤਨਾਮ ਸਿੰਘ ਚਾਹਲ ਨੇ ਬਾਬੂਸ਼ਾਹੀ ਨਾਲ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਇਹਨਾਂ ਵਿੱਚੋਂ ਵੱਡੀ ਗਿਣਤੀ ਪੰਜਾਬੀਆਂ ਦੀ ਹੈ, ਜੋ ਇਹ ਦਾਅਵਾ ਕਰ ਰਹੇ ਹਨ ਕਿ ਉਹਨਾਂ ਦੀ ਜਾਨ ਨੂੰ ਭਾਰਤ 'ਚ ਖਤਰਾ ਹੈ ਅਤੇ ਉਹ ਭਾਰਤ 'ਚ ਹਿੰਸਾ ਤੇ ਅੱਤਿਆਚਾਰ ਮਹਿਸੂਸ ਕਰਦੇ ਹਨ।
ਨਾਪਾ ਵੱਲੋਂ ਜਾਰੀ ਕੀਤੀ ਆਰ.ਟੀ.ਆਈ ਦੀ ਕਾਪੀ ਨਾਲ ਨੱਥੀ ਹੈ :-