ਅਕਸ਼ੈ ਕੁਮਾਰ ਨੇ ਰਾਮ ਰਹੀਮ ਨਾਲ ਆਪਣੀ ਮੁਲਾਕਾਤ 'ਤੇ ਦਿੱਤਾ ਇਹ ਬਿਆਨ
ਮੁੰਬਈ, 12 ਨਵੰਬਰ 2018 - ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਬੀਤੇ ਦਿਨੀਂ ਬਰਗਾੜੀ ਬੇਅਦਬੀ ਮਾਮਲਿਆਂ 'ਤੇ ਜਾਂਚ ਕਰ ਰਹੀ ਐਸਆਈਟੀ ਟੀਮ ਵੱਲੋਂ ਬਾਦਲ ਪਿਉ-ਪੁੱਤ ਨਾਲ ਸੰਮਨ ਜਾਰੀ ਕੀਤਾ ਗਿਆ ਸੀ। ਜਿਸ 'ਤੇ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਅਕਸ਼ੈ ਨੇ ਕਿਹਾ ਕਿ ਉਹ ਗੁਰਮੀਤ ਰਾਮ ਰਹੀਮ ਨਾਮ ਦੇ ਸ਼ਖਸ ਨੂੰ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਰਾਮ ਰਹੀਮ ਨਾਮ ਦੇ ਵਿਅਕਤੀ ਨਾਲ ਗੱਲਬਾਤ ਦੀਆਂ ਅਫਵਾਹਾਂ ਫੈਲ ਰਹੀਆਂ ਹਨ।
ਅਕਸ਼ੈ ਨੇ ਕਿਹਾ ਕਿ ਉਹ ਪੂਰਨ ਤੌਰ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਸਮਝਦੇ ਹਨ ਤੇ ਇਸੇ ਕਰਕੇ ਉਹ ਹਮੇਸ਼ਾਂ ਸਿੱਖੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਵਾਲੀਆਂ ਫਿਲਮਾਂ ਬਣਾਉਂਦੇ ਹਨ। ਅਕਸ਼ੈ ਨੇ ਸਿੰਘ ਇਜ਼ ਕਿੰਗ ਤੇ ਸਾਰਾਗੜ੍ਹੀ ਦੀ ਲੜਾਈ ਅਧਾਰਿਤ ਬਣੀ ਫਿਲਮ 'ਕੇਸਰੀ' ਦਾ ਹਵਾਲਾ ਦਿੰਦਿਆਂ ਇਹ ਗੱਲ ਆਖੀ।
ਅਕਸ਼ੈ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਕਿ ਰਾਮ ਰਹੀਮ ਕਿਸੇ ਸਮੇਂ ਉਨ੍ਹਾਂ ਦੇ ਬੰਗਲੇ ਕੋਲ ਆ ਕੇ ਠਹਿਰਿਆ ਸੀ, ਪਰ ਉਨ੍ਹਾਂ ਨੇ ਕਦੀ ਵੀ ਇਕ ਦੂਜੇ ਦਾ ਰਸਤਾ ਨਹੀਂ ਕੱਟਿਆ। ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ਬਿਲਕੁਲ ਸੱਚ ਹੈ ਤੇ ਉਹ ਚੈਲੰਜ ਕਰਦੇ ਹਨ ਕਿ ਜੇ ਕੋਈ ਉਨ੍ਹਾਂ 'ਤੇ ਇਸ ਇਲਜ਼ਾਮ ਨੂੰ ਸਾਬਿਤ ਕਰ ਦਿਖਾਵੇ।
ਅਕਸ਼ੈ ਨੂੰ ਸਿੱਟ ਵੱਲੋਂ ਜਾਰੀ ਸੰਮਨਾਂ ਦੀ ਕਾਪੀ :-