ਚੰਡੀਗੜ੍ਹ 20 ਅਕਤੂਬਰ 2018: ''ਭਾਰਤ ਵਰਗੇ ਕਿਸੇ ਵੀ ਦੇਸ਼ ਲਈ ਖੁੱਦ ਨੂੰ ਮਹਾਂ-ਸ਼ਕਤੀ ਅਖਵਾਉਣ ਲਈ ਜਰੂਰੀ ਹੁੰਦਾ ਹੈ ਕਿ ਉਹ ਦੇਸ਼ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਵੱਡਾ ਨਿਵੇਸ਼ ਕਰੇ, ਤਾਂ ਜੋ ਭਵਿੱਖ ਦੇ ਉਤਪਾਦਾਂ ਅਤੇ ਤਕਨਾਲੋਜੀਆਂ ਨੂੰ ਸਵਦੇਸ਼ੀ ਢੰਗ ਨਾਲ ਵਿਕਸਿਤ ਕੀਤਾ ਜਾ ਸਕੇ ਅਤੇ ਦੇਸ਼ ਨੂੰ ਤਕਨੀਕ ਦੇ ਤਬਾਦਲੇ ਲਈ ਦੂਜੇ ਦੇਸ਼ਾਂ 'ਤੇ ਨਿਰਭਰ ਹੋਣ ਦੀ ਜ਼ਰੂਰਤ ਨਾ ਪਵੇ।” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਟਰਮੀਨਲ ਬਲਾਸਟਿਕ ਰਿਸਰਚ ਲੈਬਾਰਟਰੀ (ਟੀਬਆਰਐੱਲ) ਦੇ ਸਹਿਯੋਗੀ ਨਿਰਦੇਸ਼ਕ ਅਤੇ ਡੀਆਰਡੀਓ ਵਿਗਿਆਨੀ ਡਾ. ਪ੍ਰਵੀਨ ਕੁਮਾਰ ਖੋਸਲਾ ਨੇ ਕੀਤਾ ਜੋ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸ਼ੁਰੂ ਹੋਏ ਨਾਸਾ ਸਪੇਸ ਐਪ ਚੈਲੇਂਜ ੨੦੧੮ ਨਾਮੀਂ ਮੁਕਾਬਲੇ ਦੇ ਉਦਘਾਟਣੀ ਸਮਾਰੋਹ ਵਿੱਚ ਪਹੁੰਚੇ ਸਨ।
ਇਸ ਦੋ ਦਿਨਾ ਨਾਸਾ ਸਪੇਸ ਐਪ ਚੈਲੇਂਜ ੨੦੧੮ ਵਿਚ ਬਹੁਤ ਸਾਰੇ ਪ੍ਰਸਿੱਧ ਵਿਗਿਆਨੀ ਅਤੇ ਫ੍ਰੀਲੈਂਸ ਐਪ ਡਿਵੈਲਪਰ ਹਿੱਸਾ ਲੈ ਰਹੇ ਹਨ, ਜਿਸ ਦੌਰਾਨ ਉਹ ਵਿਦਿਆਰਥੀਆਂ ਨਾਲ ਟੈਕਨਾਲੋਜੀ ਸੈਸ਼ਨਾਂ ਰਾਹੀਂ ਗੱਲਬਾਤ ਕਰਨਗੇ, ਅਤੇ ਉਨ੍ਹਾਂ ਨੂੰ ਅੰਤਰਿਕਸ਼ ਦੇ ਖੇਤਰ ਵਿੱਚ ਵਰਤੀਆਂ ਜਾਂਦੀਆਂ ਤਕਨੀਕਾਂ, ਇੰਟਰਨੈੱਟ ਐਪਲੀਕੇਸ਼ਨਾਂ 'ਤੇ ਉਨਾਂ੍ਹ ਵਿੱਚ ਆ ਰਹੇ ਬਦਲਾਵਾਂ ਦੇ ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਚੈਲੇਂਜ ਵਿਚ ੪੮ ਘੰਟੇ ਬਿਨਾਂ੍ਹ ਰੁਕਣ ਵਾਲਾ ਹੈਕੇਥੌਨ ਸ਼ਾਮਲ ਹੈ, ਜਿਸ ਵਿਚ ਵਿਦਿਆਰਥੀ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਵਿਚ ਹਿੱਸਾ ਲੈਣਗੇ।
ਇਸ ਐਪ ਚੈਲੇਂਜ ਦੌਰਾਨ ੩੦ ਭਾਰਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਜਿੰਨਾਂ੍ਹ ਵਿੱਚ ਪੰਜਾਬ ਇੰਜੀਨਿਅਰਿੰਗ ਕਾਲਜ ਚੰਡੀਗੜ੍ਹ, ਚਿਤਕਾਰਾ ਯੂਨੀਵਰਸਿਟੀ, ਯੂਨੀਵਰਸਿਟੀ ਆੱਫ ਲੱਖਨਊ, ਐੱਸਆਰਐੱਮ ਚੇਨੱਈ, ਅੰਮ੍ਰਿਤਾ ਯੂਨੀਵਰਸਿਟੀ ਕੇਰਲਾ ਆਦਿ ਦੇ ਨਾਮ ਸ਼ਾਮਿਲ ਹਨ। ਹਿੱਸਾ ਲੈਣ ਵਾਲੀਆਂ ਟੀਮਾਂ ਮੋਬਾਈਲ ਐਪਸ ਵਿਕਸਤ ਕਰਨਗੀਆਂ ਜੋ ਸਪੇਸ ਸਾਇੰਟਿਸਟਾਂ ਦੁਆਰਾ ਬ੍ਰਹਿਮੰਡ ਦੀ ਰਹੱਸਮਈ ਦੁਨੀਆ ਨੂੰ ਸਮਝਣ ਲਈ ਵਰਤੀਆਂ ਜਾ ਸਕਣ।
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਐਰੋਸਪੇਸ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਡਾ. ਪ੍ਰਵੀਨ ਕੁਮਾਰ ਖੋਸਲਾ ਨੇ ਕਿਹਾ ਕਿ ਭਾਰਤੀ ਸਪੇਸ ਪ੍ਰੋਗਰਾਮ ਵਰਤਮਾਨ ਸਮੇਂ ਅਮਰੀਕਾ, ਜਪਾਨ, ਰੂਸ, ਯੂਕੇ 'ਤੇ ਚੀਨ ਸਮੇਤ ਚੋਟੀ ਦੇ ੫ ਦੇਸ਼ਾਂ ਵਿਚ ਸ਼ਾਮਲ ਹੈ। ਭਾਰਤੀ ਸਪੇਸ ਖੋਜ ਏਜੰਸੀ ਇਸਰੋ ਦੁਆਰਾ ਕੀਤੇ ਗਏ ਸਫਲ ਪੁਲਾੜ ਮਿਸ਼ਨਾਂ ਤੋਂ ਬਾਅਦ ਭਾਰਤੀ ਸਪੇਸ ਵਿਗਿਆਨੀਆਂ ਦੀ ਵਿਸ਼ਵ ਪੱਧਰ 'ਤੇ ਭਾਰੀ ਮੰਗ ਕੀਤੀ ਜਾ ਰਹੀ ਹੈ। ਉਨਾਂ੍ਹ ਅੱਗੇ ਕਿਹਾ, ''ਨੋਜੁਆਨਾਂ ਦੁਆਰਾ ਆਪਣੇ ਕੈਰੀਅਰ ਦੇ ਬਦਲ ਵਜੋ ਸਾਇੰਸ ਨੂੰ ਚੁਣਨ ਦਾ ਰੁਝਾਨ ਹਰ ਸਾਲ ਘਟਣਾ ਇੱਕ ਗੰਭੀਰ ਮੁੱਦਾ ਹੈ।ਸਰਕਾਰਾਂ ਨੂੰ ਇਸ ਬਾਰੇ ਜਿੰਮੇਵਾਰਾਰਾ ਨੋਟਿਸ ਲੈਦਿਂਆਂ ਲੋੜੀਂਦੇ ਬਦਲਾਵ ਕਰਨੇ ਚਾਹੀਦੇ ਹਨ। ਜਿਵੇਂ ਕਿ ਵਿਗਿਆਨ 'ਤੇ ਤਕਨਾਲੋਜੀ ਦੇ ਖੇਤਰ ਵਿਚ ਭਵਿੱਖ ਬਣਾਉਣ ਦੇ ਮੌਕਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਅੱਜ ਦੇ ਨੌਜਵਾਨ ਇਸ ਖੇਤਰ ਵਿਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਹੋ ਸਕਣ।”