ਅੰਮ੍ਰਿਤਸਰ, 20 ਅਕਤੂਬਰ 2018 - ਬੀਤੇ ਦਿਨ ਦੁਸਹਿਰੇ ਵਾਲੀ ਸ਼ਾਮ ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਹਾਦਸੇ 'ਚ ਮਾਰੇ ਗਏ ਨਿਰੋਦਸ਼ਾਂ ਦੀਆਂ ਚੀਕਾਂ ਭਾਰਤ 'ਚ ਅੱਗ ਵਾਂਗ ਫੈਲ ਗਈਆਂ। ਜਿਥੇ ਪੰਜਾਬ ਸਰਕਾਰ ਵੱਲੋਂ ਪੂਰੀ ਸਹਾਇਤਾ ਮੁਹੱਈਆ ਕਰਾਈ ਗਈ ਉਥੇ ਹੀ ਕੇਂਦਰ ਸਰਕਾਰ ਵੱਲੋਂ ਵੀ ਮਦਦ ਦਾ ਸਹਿਯੋਗ ਕੀਤਾ ਗਿਆ।
ਹਾਦਸੇ ਕਾਰਨ ਕੈਪਟਨ ਅਮਰਿੰਦਰ ਵੱਲੋਂ ਆਪਣਾ ਇਜ਼ਰਾਈਲ ਦੌਰਾ ਰੱਦ ਕਰ ਦਿੱਤਾ ਗਿਆ ਅਤੇ ਅੱਜ ਤਕਰੀਬਨ 11 ਵਜੇ ਉਹ ਅੰਮ੍ਰਿਤਸਰ ਪੁੱਜਣਗੇ ਤੇ ਜ਼ਖਮੀਆਂ ਦਾ ਹਾਲ ਜਾਣਨਗੇ। ਉਥੇ ਹੀ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ ਅਤੇ ਘਟਨਾ ਸਥਾਨ ਦੇ ਨਾਲ -ਨਾਲ ਪੀੜਤਾਂ ਨੂੰ ਮਿਲਣਗੇ।