ਜਿਲ੍ਹਾ ਸਿਖਿਆ ਅਫ਼ਸਰ ਮੈਡਮ ਪਰਮਜੀਤ ਕੌਰ ਸਿੱਧੂ ਨਰਾਇਣਗੜ੍ਹ ਸਕੂਲ ਵਿਚ ਵਿਚਾਰ ਪੇਸ਼ ਕਰਦੇ ਹੋਏ ।
ਅਮਲੋਹ, 17 ਅਕਤੂਬਰ (ਦੀਦਾਰ ਗੁਰਨਾ )-ਸਰਕਾਰੀ ਸੈਕੰਡਰੀ ਸਕੂਲ ਨਰਾਇਣਗੜ੍ਹ ਵਿਚ ਅੱਜ ਮਿਸ਼ਨ ਤੰਦਰੁਸਤ ਤਹਿਤ ਸਿੱਖਿਆ ਸਕੱਤਰ ਦੀ ਪ੍ਰੇਰਨਾ ਸਦਕਾ, ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਆਰ ਕੇ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਦੇਸੀ ਘੀ ਨਾਲ ਤਿਆਰ ਦੁਪਹਿਰ ਦੇ ਖਾਣੇ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਸਬੰਧੀਜਾਣਕਾਰੀ ਦਿੰਦੇ ਹੋਏ ਸਕੂਲ ਮੀਡੀਆ ਇੰਚਾਰਜ ਜਗਤਾਰ ਸਿੰਘ 'ਤੂਰਾਂ' ਹਿੰਦੀ ਅਧਿਆਪਕ ਨੇ ਦੱਸਿਆ ਕਿ ਸਕੂਲ ਦੀਆਂ ਪ੍ਰਾਪਤੀਆਂ ਵਿਚ ਅੱਜ ਦਾ ਦਿਨ ਅਹਿਮ ਹੈ ਕਿਉਂਕਿ 'ਵਿਸ਼ਵ ਯੋਗਸੰਸਥਾਨ' ਖੰਨਾ ਦੇ ਸਹਿਯੋਗ ਨਾਲ ਦੇਸੀ ਘੀ ਵਿਚ ਤਿਆਰ ਖਾਣੇ ਦੀ ਸ਼ੁਰੂਆਤ ਕਰਨ ਵਾਲਾ ਇਹ ਜ਼ਿਲ੍ਹੇ ਦਾ ਪਹਿਲਾ ਅਤੇ ਪੰਜਾਬ ਦਾ ਦੂਜਾ ਸਕੂਲ ਹੈ। ਇਸ ਦਾ ਉਦਘਾਟਨ ਕਰਦੇ ਹੋਏਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਸਿੱਧੂ ਨੇ ਇਲਾਕੇ ਦੇ ਲੋਕਾਂ, ਗਰਾਮ ਪੰਚਾਇਤ ਨਰਾਇਣਗੜ੍ਹ, ਮਾਪੇ ਅਧਿਆਪਕ ਸੰਸਥਾ, ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸਮੌਕੇ ਇੱਕ ਹੋਰ ਪ੍ਰੋਜੈਕਟ ਤਹਿਤ ਸਕੂਲ ਦੇ ਯੂ ਟਿਊਬ ਚੈਨਲ ਦਾ ਉਦਘਾਟਨ ਵੀ ਕੀਤਾ ਗਿਆ ਜਿਹੜਾ ਕਿ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਮਾਜ ਤੱਕ ਪਹੁੰਚਾ ਕੇ ਸਿੱਖਿਆ ਅਤੇ ਸਮਾਜ ਵਿਚਨੇੜਲੇ ਤੇ ਵਧੀਆ ਸਬੰਧ ਬਣਾਉਣ ਵਿਚ ਸਹਾਈ ਹੋਵੇਗਾ। ਸਕੂਲ ਦੀ ਇੱਕ ਪੁਰਾਣੇ ਵਿਦਿਆਰਥੀਆਂ ਦੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਕੂਲ ਵੈੱਲਫੇਅਰ ਫ਼ੰਡ ਨੂੰ ਪ੍ਰਫੁੱਲਿਤ ਕਰਨ ਪਿੱਛੋਂਸਕੂਲ ਅਤੇ ਸਿੱਖਿਆ ਦੀ ਭਲਾਈ ਕਈ ਵਰਤਿਆ