ਪ੍ਰਭੂ ਸ੍ਰੀ ਰਾਮ ਕੁਟੀਆ ਮੰਦਿਰ ਸ੍ਰੀ ਬਾਲਾ ਜੀ ਮਹਾਰਾਜ ਵੱਲੋਂ ਜਾਰੀ ਕੀਤਾ ਗਿਆ ਪੋਸਟਰ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 19 ਅਕਤੂਬਰ ਪ੍ਰਭੂ ਸ੍ਰੀ ਰਾਮ ਕੁਟੀਆ ਮੰਦਿਰ ਸ਼੍ਰੀ ਬਾਲਾ ਜੀ ਮਹਾਰਾਜ ਗੋਲੂਕਾ ਮੌੜ ਵਿਖੇ ਸਾਲਾਨਾ ਵਿਸ਼ਾਲ ਭੰਡਾਰਾ ਅਤੇ ਜਾਗਰਨ ਤੇ ਅਕਤੂਬਰ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈਂ । ਇਸ ਸਬੰਧੀ ਜਾਣਕਾਰੀ ਜਾਰੀ ਕਰਦਿਆਂ ਮੰਦਰ ਦੇ ਮੁੱਖ ਸੇਵਾਦਾਰ ਭਗਤ ਸੋਮ ਜੀ ਬਾਵਾ ਰਾਧੇ ਸ਼ਾਮ ਜੀ ਨੇ ਦੱਸਿਆ ਕਿ 21 ਅਕਤੂਬਰ ਨੂੰ ਸ੍ਰੀ ਰਮਾਇਣ ਦੇ ਅਖੰਡ ਪਾਠ ਆਰੰਭ ਹੋਣਗੇ ਅਤੇ ਦੁਪਹਿਰ 23 ਅਕਤੂਬਰ ਨੂੰ ਸਵੇਰੇ ਵਜੇ ਹਰਜੀਤ ਹੀਰਾ ਦੀ ਭਜਨ ਮੰਡਲੀ ਭਜਨ ਕੀਰਤਨ ਕਰੇਗੀ । ਭੋਗ ਉਪਰੰਤ ਸੰਤ ਬਾਬਾ ਹਰਮੇਸ਼ ਦਾਸ ਗੱਦੀ ਨਸ਼ੀਨ ਡੇਰਾ ਬਾਬਾ ਰਾਮ ਥੰਮਨ ਆਪਣੇ ਪ੍ਰਵਚਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ । ਸ਼ਾਮ ਨੂੰ ਸੰਤ ਬਾਬਾ ਰਮੇਸ਼ ਦਾਸ ਜੀ ਦੇ ਸਤਿਸੰਗ ਉਪਰੰਤ ਦੀਦੀ ਪਲਕ ਜੀ ਫਤਿਆਬਾਦ ਵਾਲੇ ਬਾਲਾ ਜੀ ਮਹਾਰਾਜ ਦਾ ਜਾਗਰਣ ਕਰਨਗੇ । ਪ੍ਰਬੰਧਕਾਂ ਵੱਲੋਂ ਸਮੂਹ ਸ਼ਰਧਾਲੂਆਂ ਨੂੰ ਇਸ ਮੌਕੇ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਗਈ ਹੈ ।