ਦੋ ਬੇੜੀਆਂ 'ਚ ਸਵਾਰ ਵਾਲੀ ਸਥਿਤੀ 'ਚ ਘਿਰੇ ਅਧਿਆਪਕ, ਜਾਰੀ ਹੋਇਆ ਨਵਾਂ ਸਰਕਾਰੀ ਫੁਰਮਾਨ
ਚੰਡੀਗੜ੍, 18 ਅਕਤੂਬਰ 2018 - 12 ਦਿਨਾਂ ਤੋਂ ਲਗਾਤਾਰ ਪੱਕੇ ਧਰਨੇ 'ਤੇ ਬੈਠੇ ਸੂਭਾ ਭਰ ਦੇ ਅਧਿਆਪਕ ਆਪਣੀਆਂ ਮੰਗਾਂ 'ਤੇ ਬਜਿੱਦ ਹਨ ਤੇ ਉਧਰ ਸਰਕਾਰ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਕਿਸੇ ਕੋਨੇ ਲਾਉਣ ਦਾ ਨਾਮ ਨਹੀਂ ਲੈ ਰਹੀ। ਹਾਲ ਹੀ ਵਿਚ ਸਰਕਾਰ ਦਾ ਇੱਕ ਹੋਰ ਫੁਰਮਾਨ ਜਾਰੀ ਹੋਇਆ ਹੈ ਜਿਸ ਨਾਲ ਅਧਿਆਪਕ ਛਛੋਪੰਜ 'ਚ ਪੈ ਗਏ ਹਨ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਫੁਰਮਾਨ ਜਾਰੀ ਕਰਦਿਆਂ ਸਕੂਲਾਂ ਦੇ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਨੂੰ ਸੁਪਰੀਮ ਪਾਵਰ ਦੇ ਦਿੱਤੀ ਹੈ ਜਿਸ ਤਹਿਤ ਉਹ ਕਿਸੇ ਵੀ ਅਧਿਆਪਕ ਨੂੰ, ਜੋ ਅਨੁਸ਼ਾਸਨ ਭੰਗ ਕਰ ਰਿਹਾ ਹੈ, ਨੂੰ ਸਕੂਲ ਤੋਂ ਬਾਹਰ ਦਾ ਰਸਤਾ ਵਿਖਾ ਸਕਦੇ ਹਨ।
ਇਸ ਫੁਰਮਾਨ ਨਾਲ ਅਧਿਆਪਕ ਇਸ ਦੁਵਿਧਾ 'ਚ ਹਨ ਕਿ ਉਹ ਸਕੂਲਾਂ 'ਚ ਜਾਣ ਜਾਂ ਫਿਰ ਧਰਨੇ 'ਤੇ। ਕਿਉਂਕਿ ਜੇਕਰ ਉਹ ਧਰਨਿਆਂ 'ਤੇ ਜਾ ਕੇ ਸਕੂਲੋਂ ਗੈਰਹਾਜ਼ਰ ਰਹਿੰਦੇ ਹਨ ਤਾਂ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪ੍ਰਿੰਸੀਪਲ ਨੇ ਉਨ੍ਹਾਂ ਨਾਲ ਕੋਈ ਪੁਰਾਣੀ ਕਿੜ੍ਹ ਕੱਢਣ ਦੇ ਮਾਰਿਆਂ ਮੌਕੇ ਦਾ ਫਾਇਦਾ ਉਠਾ ਕੇ ਸਕੂਲੋਂ ਮੁਅੱਤਲ ਕਰ ਦੇਵੇ। ਨੋਟਿਸ 'ਚ ਜ਼ਿਲ੍ਹਾ ਸਿੱਖਿਆ ਅਫਸਰ, ਬੀਪੀਈੳ ਆਦਿ ਨੂੰ ਵੀ ਅਨੁਸ਼ਾਸਨ ਭੰਗ ਕਰਨ ਵਾਲੇ ਅਧਿਆਪਕਾਂ ਦੀ ਮੁਅੱਤਲੀ ਦੇ ਅਧਿਕਾਰ ਦੇ ਦਿੱਤੇ ਗਏ ਹਨ।
ਨੋਟੀਫਿਕੇਸ਼ਨ ਦੀ ਕਾਪੀ ਹੇਠ ਦੇਖੋ :-