ਚੰਡੀਗੜ 18 ਅਕਤੂਬਰ 2018: ਵਿਜੀਲੈਂਸ ਬਿਓਰੋ ਨੇ ਅੱਜ ਫਰੀਦਕੋਟ ਵਿਖੇ ਤਾਇਨਾਤ ਪੰੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ ਅਤੁਲ ਕੌਸ਼ਲ ਅਤੇ ਉਸ ਦੇ ਕਰਿੰਦੇ ਜਰਨੈਲ ਸਿੰਘ ਨੂੰ ਰਿਸ਼ਵਤ ਲੈਣ ਦੇ ਵੱਖ-ਵੱਖ ਮਾਮਲਿਆਂ ਵਿਚ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਐਸ.ਡੀ.ਓ ਅਤੁਲ ਕੌਸ਼ਲ ਫਰੀਦਕੋਟ ਵਿਖੇ ਵੱਖ-ਵੱਖ ਸ਼ੈਲਰ ਮਾਲਕਾਂ ਅਤੇ ਸਕੂਲ ਆਦਿ ਨੂੰ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਨ ਬਦਲੇ 25 ਤੋਂ 30 ਹਜਾਰ ਰੁਪਏ ਰਿਸ਼ਵਤ ਵਜੋਂ ਪ੍ਰਾਪਤ ਕਰ ਕਰਦਾ ਸੀ। ਉਨ•ਾਂ ਦੱਸਿਆ ਕਿ ਉਕਤ ਐਸ.ਡੀ.ਓ ਰਿਸ਼ਵਤ ਦੀ ਰਕਮ ਅਤੇ ਗੱਲਬਾਤ ਆਪਣੇ ਕਰਿੰਦੇ ਜਰਨੈਲ ਸਿੰਘ ਰਾਹੀਂ ਹੀ ਕਰਦਾ ਸੀ ਅਤੇ ਜਰਨੈਲ ਸਿੰਘ ਵਲੋਂ ਵੱਖ-ਵੱਖ ਸ਼ੈਲਰ ਮਾਲਕਾਂ ਨੂੰ ਪ੍ਰਦੂਸ਼ਣ ਸਰਟੀਫਿਕੇਟ ਜਾਰੀ ਕਰਾਉਣ ਬਦਲੇ ਲਗਾਤਾਰ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ।
ਬੁਲਾਰੇ ਨੇ ਦੱਸਿਆ ਕਿ ਉਕਤ ਨੇ ਐਸ.ਡੀ.ਓ ਆਪਣੇ ਕਰਿੰਦੇ ਜਰਨੈਲ ਸਿੰਘ ਦੀ ਮਿਲੀਭੁਗਤ ਨਾਲ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਕੀਤਾ ਅਤੇ ਵਿਜੀਲੈਂਸ ਬਿਓਰੋ ਵਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਂਵਾ ਹੇਠ ਦੋਵੇਂ ਦੋਸ਼ੀਆਂ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।