ਅਮਲੋਹ, 18 ਅਕਤੂਬਰ 2018 - ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਸਰਕਾਰ ਆਪਣੀ ਮਾੜੀ ਕਾਰਗੁਜਾਰੀ ਤੋਂ ਹਟਾਉਣ ਲਈ ਬਰਗਾੜੀ ਕਾਂਡ ਵੱਲ ਲੋਕਾਂ ਦਾ ਧਿਆਨ ਕੇਂਦਰਿਤ ਕਰਕੇ ਸ਼੍ਰੋਮਣੀ ਅਕਾਲ਼ੀ ਦਲ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲ਼ੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਮਲੋਹ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੀ ਕੈਪਟਨ ਸਰਕਾਰ ਹਰ ਪੱਖ ਤੋਂ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਤੇ ਹਰ ਪਾਸੇ ਹਰ ਵਰਗ ਕਾਂਗਰਸ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੋਂ ਤੰਗ ਪਰੇਸਾਨ ਹੋ ਕੇ ਸੜਕਾ ਉਪਰ ਸੰਘਰਸ਼ ਕਰਨ ਲਈ ਮਜਬੂਰ ਹੋ ਚੁੱਕੇ ਹਨ। ਜਿੱਥੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕਰਜਾ ਮੁਆਫੀ ਨੂੰ ਲੈ ਕੇ ਵਾਅਦਾ ਖਿਲਾਫੀ ਕੀਤੀ ਗਈ ਹੈ ਉੱਥੇ 51 ਹਜਾਰ ਰੁਪਏ ਸ਼ਗਨ ਸਕੀਮ, 2 ਹਜਾਰ ਰੁਪਏ ਬੁਢਾਪਾ ਪੈਨਸ਼ਨ, ਨੌਜਵਾਨਾਂ ਲਈ ਸਮਾਰਟ ਫੋਨ, ਹਰ ਘਰ ਨੌਕਰੀ ਅਤੇ ਬੇਰੁਜਗਾਰ ਨੌਜਵਾਨਾਂ ਲਈ ਮਹਿੰਗਾਈ ਭੱਤੇ ਤੋਂ ਵੀ ਭੱਜ ਚੁੱਕੀ ਹੈ। ਜਿਸ ਕਾਰਨ ਕਾਂਗਰਸ ਸਰਕਾਰ ਦਾ ਇੱਕੋ ਇੱਕ ਮਕਸਦ ਸਿਰਫ ਤੇ ਸਿਰਫ ਲੋਕਾਂ ਦੀ ਹਤੈਸ਼ੀ ਪਾਰਟੀ ਸ਼੍ਰੋਮਣੀ ਅਕਾਲ਼ੀ ਦਲ ਨੂੰ ਬਦਨਾਮ ਕਰਨਾ ਹੈ। ਜਦੋਂ ਕਿ ਪੰਜਾਬ ਦੇ ਲੋਕ ਇਸ ਕੈਪਟਨ ਸਰਕਾਰ ਤੋਂ ਅੱਕੇ ਮੁੜ ਹਰ ਵਰਗ ਦੀ ਚਹੇਤੀ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਅੰਦਰ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕੁੱਝ ਸ਼ਰਾਰਤੀ ਅਨਸਰਾਂ ਨੂੰ ਸ਼ੈਅ ਦੇਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰਨਗੇ। ਕਿਉਂਕਿ ਪੰਜਾਬ ਪਹਿਲਾਂ ਵੀ ਇਹਨਾਂ ਸ਼ਰਾਰਤੀ ਅਨਸਰਾਂ ਕਾਰਨ ਵੱਡੇ ਸੰਤਾਪ ਭੋਗ ਚੁੱਕਾ ਹੈ। ਜਿਸ ਨੂੰ ਦਹਰਾਉਣ ਲਈ ਕਾਂਗਰਸ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਦੀ ਤਾਕ ਵਿੱਚ ਹੈ। ਜਿਸ ਤੋਂ ਪੰਜਾਬ ਵਾਸੀਆਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਸੂਬੇ ਦੇ ਹਿਤਾਂ ਤੇ ਪਹਿਰਾ ਦਿੰਦਾ ਹੋਇਆ ਪੰਜਾਬ ਦੇ ਮਾਹੌਲ ਨੁੰ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣ ਦੇਵੇਗਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਕੁਰਬਾਨੀ ਕਿਊਂ ਨਾ ਦੇਣੀ ਪਵੇ। ਰਾਜੂ ਖੰਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਉਹਨਾਂ ਰਾਜਨਿਤੀਕ ਪਾਰਟੀਆਂ ਤੌਂ ਭਲ਼ੀਭਾਂਤ ਜਾਣੁ ਹੋ ਚੁੱਕੇ ਹਨ ਜੋ ਸੂਬੇ ਅੰਦਰ ਮਾਹੌਲ ਨੂੰ ਖਰਾਬ ਕਰਕੇ ਆਪਣੀ ਸਿਆਸੀ ਰੋਟੀ ਸੇਕ ਰਹੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਥੇ ਪਰਮਜੀਤ ਸਿੰਘ ਖਨਿਆਣ, ਸ਼ਰਿਹੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜੱਥੇ ਸ਼ਰਧਾ ਸਿੰਘ ਛੰਨਾ, ਜੱਥੇ ਜਸਵਿੰਦਰ ਸਿੰਘ ਗਰੇਵਾਲ, ਜੱਥੇ ਮੋਹਨ ਸਿੰਘ ਚਤਰਪੁਰਾ, ਜੱਥੇ ਛੱਜਾ ਸਿੰਘ ਭੱਦਲਥੂਹਾ, ਜੱਥੇ ਗੁਰਬਖਸ਼ ਸਿੰਘ ਬੈਣਾ, ਪਰਮਜੀਤ ਸਿੰਘ ਪੰਮੀ ਸਰਪੰਚ, ਸੰਤੋਖ ਸਿੰਘ ਖਨਿਆਣ, ਰਣਧੀਰ ਸਿੰਘ, ਲੱਖੀ ਔਜਲਾ, ਪੰਜਾਬ ਸਿੰਘ, ਅਵਤਾਰ ਸਿੰਘ ਰਾਣਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।