ਚੰਡੀਗੜ, 18 ਅਕਤੂਬਰ, 2018: ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਪੰਜਾਬ ਦੀ ਟੀਮ ਨੇ ਅੱਜ ਖਰੜ ਦੇ ਨੇੜੇ ਸਮਗਲਿੰਗ ਕੀਤੇ ਜਾ ਰਹੇ 83 ਸ਼ਰਾਬ ਦੇ ਬਕਸਿਆਂ ਨੂੰ ਜ਼ਬਤ ਕਰ ਲਿਆ। ਬਰਾਮਦ ਕੀਤੇ ਬਕਸਿਆਂ ਵਿੱਚ 57 ਬਕਸਿਆਂ ਘਰੇਲੂ (ਦਿਲਬਰ ਸੰਤਰਾ ਅਤੇ ਸ਼ਾਨਦਾਰ ਸੌਂਫੀਆ) ਅਤੇ 16 ਬਕਸੇ IMFL, ਜੋ ਕਿ ਸੁਪਰ ਸਪੀਡ ਵਿਸਕੀ ਵਾਲੇ ਜ਼ਬਤ ਕੀਤੇ ਹਨ।
ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਸ਼ੋਕ ਚਲੋਹਤਰਾ, ਸਟੇਟ ਟੈਕਸ ਅਫਸਰ ਅਤੇ ਪ੍ਰਿਤਪਾਲ ਸਿੰਘ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਅਤੇ ਰਜਨੀਸ਼ ਬੱਤਰਾ, ਸਟਾਫ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਇੰਸਪੈਕਟਰ ਨੇ ਸੀ.ਆਈ.ਏ. ਸਟਾਫ, ਖਰੜ ਦੇ ਨਾਲ 2 ਸਾਂਝੇ ਜਾਂਚ ਨਾਕੇ ਸਥਾਪਿਤ ਕੀਤੇ ਸਨ। ਜਿਨ੍ਹਾਂ 'ਤੇ ਮਿਤੀ 18.10.2018 ਨੂੰ ਚੰਡੀਗੜ - ਰੋਪੜ ਹਾਈਵੇਅ ਦੇ ਨੇੜੇ ਵਾਹਨਾਂ ਦੀ ਜਾਂਚ ਦੌਰਾਨ ਮਾਰੂਤੀ ਕਾਰ, ਮਾਡਲ SX4 ਸਫੈਦ ਰੰਗ ਅਤੇ ਇੱਕ ਹੁੰਡਾਈ ਕਾਰ ਮਾਡਲ ਵਰਨਾ ਚਿੱਟਾ ਰੰਗ, ਰਜਿਸਟਰੇਸ਼ਨ ਨੰਬਰ ਪੀਬੀ 10 ਸੀਡੀ 5533 ਅਤੇ ਪੀ.ਬੀ. 04 ਐੱਮ 8989 ਨੂੰ ਰੋਕਣ ਲਈ ਇਸ਼ਾਰਾ ਦਿੱਤਾ ਗਿਆ ਤਾਂ ਚੈੱਕ ਪੋਸਟ ਤੋਂ ਬਚਣ ਲਈ ਦੋਵੇਂ ਵਾਹਨਾਂ ਦੇ ਡ੍ਰਾਈਵਰਾਂ ਨੇ ਬਚਣ ਦੀ ਕੋਸ਼ਿਸ਼ ਕੀਤੀ। ਪਰੰਤੂ ਜਾਂਚ ਕਰਮਚਾਰੀਆਂ ਦੀ ਸੂਝਬੂਝ ਨਾਲ ਉਹ ਬਚ ਕੇ ਨਿਕਲ ਨਾ ਸਕੇ। ਚੈਕਿੰਗ ਦੌਰਾਨ ਸ਼ਰਾਬ ਦੇ ਬਕਸੇ, ਜੋ ਚੰਡੀਗੜ੍ਹ ;'ਚ ਹੀ ਬਣੇ ਸਨ ਅਤੇ ਉਥੇ ਹੀ ਵਿਕਰੀ ਲਈ ਬਣਾਏ ਗਏ ਸਨ, ਬਰਾਮਦ ਕੀਤੇ ਗਏ। ਦੋਵੇਂ ਗੱਡੀਆਂ ਦੇ ਡਰਾਈਵਰਾਂ ਨੇ ਖੁਲਾਸਾ ਕੀਤਾ ਕਿ ਉਹ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆਏ ਸਨ ਅਤੇ ਸ਼ਰਾਬ ਨੂੰ ਰਾਇਕੋਟ ਜਿਲ੍ਹੇ ਵਿਚ ਵੇਚਣ ਲਈ ਲੈ ਜਾ ਰਹੇ ਸਨ। ਲੋਕਲ ਸ਼ਰਾਬ ਦੇ 57 ਬਕਸੇ (ਦਿਲਬਰ ਸੰਤਰਾ ਅਤੇ ਸ਼ਾਨਦਾਰ ਸੌਂਫੀਆ) ਅਤੇ 16 ਬਕਸੇ ਆਈ ਐੱਫ ਐੱਲ ਦੇ ਬਰਾਮਦ ਹੋਏ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਸ਼ਰਾਬ ਦੀਆਂ ਬੋਤਲਾਂ ਦੇ ਕੈਪਾਂ' ਤੇ, ਹੋਲੋਗ੍ਰਾਮ ਗਾਇਬ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਰਾਬ ਸਿਰਫ ਸਮਗਲਿੰਗ ਵਾਸਤੇ ਵਰਤੀ ਜਾ ਰਹੀ ਸੀ।
ਸਟਾਫ ਦੁਆਰਾ ਸ਼ਰਾਬ ਨੂੰ ਜ਼ਬਤ ਕਰ ਲਿਆ ਗਿਆ ਅਤੇ ਕਾਰਾਂ ਦੇ ਡਰਾਈਵਰਾਂ ਨੂੰ ਸੀ.ਆਈ.ਏ. ਸਟਾਫ ਨੇ ਗ੍ਰਿਫਤਾਰ ਕਰ ਲਿਆ । ਸਿਟੀ ਖਰੜ ਪੁਲਿਸ ਥਾਣੇ ਵਿਚ ਸੈਕਸ਼ਨ 61 (1) ਦੇ ਅਧੀਨ ਆਬਕਾਰੀ ਐਕਟ, 1914 ਅਧੀਨ ਦੋਹਾਂ ਵਿਰੁੱਧ ਐਫ.ਆਈ.ਆਰ ਦਰਜ ਕੀਤੀ ਗਈ।