ਸ਼ੇਰ-ਏ ਪੰਜਾਬ ਪ੍ਰੈਸ ਕਲੱਬ ਪ੍ਰਧਾਨ ਪਿਸ਼ੋਰਾ ਸਿੰਘ ਪੰਨੂ ਆਦਿ ਅਹੁਦੇਦਾਰ ਗੱਲਬਾਤ ਕਰਦੇ ਹੋਏ।
ਭਿੱਖੀਵਿੰਡ 18 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਲੋਕਤੰਤਰ ਦੇ ਚੋਥੇ ਥੰਮ ਪੱਤਰਕਾਰਤਾ ‘ਤੇ ਹਥਿਆਰਬੰਦ ਗੰੁਡਿਆਂ ਵੱਲੋਂ ਹਮਲੇ ਕਰਨਾ ਸੱਚ ਦੀ ਆਵਾਜ ਦਬਾਉਣ ਦੇ ਤੁਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੇਰ-ਏ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਪਿਸ਼ੋਰਾ ਸਿੰਘ ਪੰਨੂ, ਰਾਜੀਵ ਕੁਮਾਰ, ਹਰਜਿੰਦਰ ਸਿੰਘ ਗੋਲ੍ਹਣ, ਤਰਸੇਮ ਸਿੰਘ ਖਾਲਸਾ, ਦਵਿੰਦਰ ਧਵਨ, ਭੁਪਿੰਦਰ ਸਿੰਘ, ਪਲਵਿੰਦਰ ਸਿੰਘ ਕੰਡਾ, ਹਰਵਿੰਦਰ ਸਿੰਘ ਭਾਟੀਆ,
ਕੁਲਦੀਪ ਸਿੰਘ ਬੱਬੂ, ਪਰਮਜੀਤ ਸਿੰਘ ਜੱਜ, ਗੁਰਪ੍ਰਤਾਪ ਸਿੰਘ ਜੱਜ, ਗੁਰਸ਼ਰਨ ਸਿੰਘ ਸਿੱਧਵਾਂ, ਗੁਰਪ੍ਰੀਤ ਸਿੰਘ ਢਿਲੋਂ, ਕਾਰਜ ਸਿੰਘ ਬਿੱਟੂ, ਬਲਜੀਤ ਸਿੰਘ ਅਮਰਕੋਟ, ਸੰਦੀਪ ਮਹਿਤਾ, ਗੁਰਦੇਵ ਸਿੰਘ ਰਾਜਪੂਤ, ਗੁਰਚਰਨ ਸਿੰਘ ਭੱਟੀ, ਰਾਜੇਸ਼ ਕੁਮਾਰ ਬਿੱਲਾ, ਕੁਲਦੀਪ ਸਿੰਘ ਬੱਬੂ, ਪਰਮਜੀਤ ਸਿੰਘ ਜੱਜ, ਜਗਦੀਸ ਰਾਜ ਵਲਟੋਹਾ, ਮਨਜੀਤ ਸ਼ਰਮਾ, ਬਚਿੱਤਰ ਸਿੰਘ, ਕਸ਼ਮੀਰ ਸਿੰਘ, ਵਿਸ਼ਾਲ ਕਟਾਰੀਆ, ਦਵਿੰਦਰ ਸਹੋਤਾ, ਗੁਰਮੇਲ ਸਿੰਘ, ਅਵਤਾਰ ਸਿੰਘ, ਹੀਰਾ ਕੰਡਾ ਆਦਿ ਪੱਤਰਕਾਰ ਭਾਈਚਾਰੇ ਨੇ ਪੰਜਾਬੀ ਜਾਗਰਣ ਦੇ ਜਿਲ੍ਹਾ ਇੰਚਾਰਜ ਜਸਪਾਲ ਸਿੰਘ ਜੱਸੀ ‘ਤੇ ਹੋਏ ਹਮਲੇ ਦੀ ਜੋਰਦਾਰ ਨਿੰਦਾ ਕਰਦਿਆਂ ਕੀਤਾ ਅਤੇ ਆਖਿਆ ਲੋਕਾਂ ਦੀ ਆਵਾਜ ਨੂੰ ਸਰਕਾਰ ਤੱਕ ਪਹੰੁਚਾਉਣ ਵਾਲੇ ਪੱਤਰਕਾਰਾਂ ‘ਤੇ ਹਮਲੇ ਹੋਣਾ ਚਿੰਤਾਂ ਵਾਲੀ ਗੱਲ ਹੈ। ਉਪਰੋਕਤ ਪੱਤਰਕਾਰਾਂ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ, ਜਿਲ੍ਹਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਪਾਸੋਂ ਮੰਗ ਕੀਤੀ ਕਿ ਪੱਤਰਕਾਰ ਜਸਪਾਲ ਸਿੰਘ ਜੱਸੀ ‘ਤੇ ਹਮਲੇ ਕਰਨ ਵਾਲੇ ਗੰੁਡੇ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਸ਼ੇਰ-ਏ ਪੰਜਾਬ ਪ੍ਰੈਸ ਕਲੱਬ ਨੇ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸੋਂ ਜੋਰਦਾਰ ਮੰਗ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪੱਤਰਕਾਰ ਬਿਨਾ ਕਿਸੇ ਡਰ ਭੈਅ ਤੋਂ ਸੱਚਾਈ ਨੂੰ ਲਿਖ ਸਕਣ।