ਅਕਾਲ ਅਕੈਡਮੀ ਮਨਾਲ ਦੇ ਸਤਿਕਾਰਯੋਗ ਪ੍ਰਿੰਸੀਪਲ ਮੈਡਮ ਦੀ ਸੁਚੱਜੀ ਅਗਵਾਈ ਵਿੱਚ ਸਮੂਹ ਵਿਦਿਆਰਥੀਆਂ ਵੱਲੋਂ ਪਿਛਲੇ ਦਿਨੀਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਨੂੰ ਵੇਖਣ ਲਈ ਪੁੱਜੇ । ਇਸ ਮੌਕੇ ਵਿਦਿਆਰਥੀ ਅਤੇ ਸਟਾਫ ਨੇ ਅਸਲ ਵਿੱਚ ਮਹਿਸੂਸ ਕੀਤਾ ਕਿ ਅਜੋਕੇ ਸਮੇ ਵਿਚ ਵਿਗਿਆਨ ਨੂੰ ਸਮਝਣਾ ਕਿੰਨੀ ਦਿਲਚਸਪ ਤੇ ਲਾਜ਼ਮੀ ਹੈ। ਇਸ ਮੌਕੇ ਉਹਨਾਂ ਨੇ ਪਲੈਨੀਟੇਰੀਅਮ, ਲੇਜ਼ਰ, 3- D, ਫਲਾਈਟ ਸਿਮੂਲੇਟਰ ਅਤੇ ਕਈ ਹੋਰ ਸ਼ੋਅ ਦਾ ਅਨੰਦ ਮਾਣਿਆ।ਇਸਦੇ ਇਲਾਵਾ ਕਈ ਸਾਜ਼ੋ-ਸਾਮਾਨ ਅਤੇ ਮਸ਼ੀਨਾਂ ਦੀ ਮੁਰੰਮਤ ਕੀਤੀ ਗਈ ਅਤੇ ਸਾਰੇ ਨੇ ਊਰਜਾ ਪਾਰਕ ਵਿਚ ਬਹੁਤ ਆਨੰਦ ਮਾਣਿਆ।ਅਕਾਲ ਅਕੈਡਮੀ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮਾਂ ਉਲੀਕੇ ਜਾਂਦੇ ਹਨ ਅਤੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਜਾਂਦਾ ਹੈ।ਇਸ ਮੌਕੇ ਸਾਇੰਸ ਸਿਟੀ ਕਪੂਰਥਲਾ ਨੂੰ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਵੇਖਿਆ ਜਿਥੇ ਜਾ ਕੇ ਇਨ੍ਹਾਂ ਦੀ ਜਾਣਕਾਰੀ ਵਿੱਚ ਅਥਾਹ ਵਾਧਾ ਹੋਇਆ। ਸਮੂਹ ਵਿਦਿਆਰਥੀਆਂ ਨੇ ਇਸ ਲਈ ਅਕਾਲ ਅਕੈਡਮੀ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ।