ਚੰਡੀਗੜ੍ਹ, 18 ਅਕਤੂਬਰ 2018: ਆਪਣੇ ਪੁਰਾਣੇ ਅਤੇ ਬਜੁਰਗ ਖਾਤਾ ਧਾਰਕ ਗਾਹਕਾਂ ਲਈ ਬੈਂਕ ਆੱਫ ਬੜੌਦਾ ਨੇ ਸਨੇਹ-ਪਿਆਰ ਨਾਲ ਭਰੀ ਇੱਕ ਵਿਸ਼ੇਸ਼ 'ਪ੍ਰੇਰਣਾ' ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਜੋ ਬੈਂਕ ਨਾਲ ਸੰਬਧਿਤ ਕੰਮਕਾਰਾਂ ਮੌਕੇ ਅਜਿਹੇ ਸਾਰੇ ਸੀਨੀਅਰ ਸਿਟੀਜਨ ਗਾਹਕਾਂ ਨਾਲ ਬੈਂਕ ਸਟਾਫ ਘਰ ਵਰਗੀ ਅਪਣੱਤ ਨਾਲ ਪੇਸ਼ ਆਵੇ।
ਵੀਰਵਾਰ ਨੂੰ ਸਥਾਨਕ ਸੈਕਟਰ 22 ਬੀ ਸਥਿੱਤ ਬੈਂਕ ਆਫ ਬੜੌਦਾ ਦੀ ਬ੍ਰਾਂਚ ਵਿੱਖੇ ਇਸ ਵਿਸ਼ੇਸ ਮੁਹਿੰਮ ਦਾ ਆਗਾਜ਼ ਭਾਰਤੀ ਰਿਜਰਵ ਬੈਂਕ ਦੀ ਖੇਤਰੀ ਨਿਰਦੇਸ਼ਕ ਸ਼੍ਰੀਮਤੀ ਰਚਨਾ ਦੀਕਸ਼ਤ ਅਤੇ ਬੈਂਕ ਆਫ ਬੜੌਦਾ ਦੇ ਜੋਨਲ ਮੁੱਖੀ ਰਾਕੇਸ਼ ਭਾਟੀਆ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਰਚਨਾ ਦੀਕਸ਼ਤ ਨੇ ਕਿਹਾ ਕਿ ਉਂਝ ਤਾਂ ਬਜੁਰਗਾਂ ਨੂੰ ਸਤਿਕਾਰ ਦੇਣਾ ਸਾਡੀ ਸੰਸਕ੍ਰਿਤੀ ਦਾ ਸਦੀਆ ਪੁਰਾਣਾ ਦਸਤੂਰ ਹੈ, ਉਸੇ ਕੜੀ ਵਿੱਚ 'ਪ੍ਰੇਰਣਾ' ਇਕ ਸਲਾਘਾਯੋਗ ਉੱਦਮ ਹੈ, ਜਿਸ ਤਹਿਤ ਸੀਨੀਅਰ ਸਿਟੀਜਨ ਗਾਹਕਾਂ ਨੂੰ ਵਿਸ਼ੇਸ ਤਵੱਜੋਂ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਜੁਰਗ ਹਮੇਸ਼ਾ ਮਾਰਗਦਰਸ਼ਕ ਦਾ ਕੰਮ ਕਰਦੇ ਹਨ, ਇਸ ਲਈ ਬਜੁਰਗਾਂ (ਸੀਨੀਅਰ ਸਿਟੀਜਨਾਂ) ਨਾਲ ਜੁੜੇ ਰਹਿਣਾ ਬੇਹੱਦ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਜ਼ਰਬਿਆਂ ਅਤੇ ਉਮਰ ਦੇ ਅਨੁਭਵ ਨਾਲ ਜਾਣਕਾਰੀ ਦਾ ਜੋ ਖਜਾਨਾ ਬਜੁਰਗਾਂ ਨੇ ਸੰਭਾਲਿਆ ਹੋਇਆ ਹੈ, ਉਹ 'ਗੁਗਲ ਸਰਚ' 'ਤੇ ਨਹੀਂ ਮਿਲਦਾ।
ਇਸ ਮੌਕੇ ਬੈਂਕ ਆਫ ਬੜੌਦਾ ਸੈਕਟਰ 22 ਬ੍ਰਾਂਚ ਹੈਡ ਸੰਜੇ ਗੁਪਤਾ ਨੇ ਕਿਹਾ ਕਿ ਬੈਂਕ ਵੱਲੋਂ ਇਹ ਮੁਹਿੰਮ ਸੀਨੀਅਰ ਸਿਟੀਜਨਾਂ ਤੋਂ 'ਪ੍ਰੇਰਣਾ' ਲੈਣ ਦੇ ਸੰਕਲਪ ਨਾਲ ਸ਼ੁਰੂ ਕੀਤਾ ਗਿਆ ਹੈ, ਇਸ ਲਈ ਬੈਂਕ ਦੀ ਬਜੁਰਗਾਂ ਨੂੰ ਸੇਵਾਵਾਂ ਦੇਣ ਲਈ ਵਿਸ਼ੇਸ ਤੌਰ 'ਤੇ ਸਮਰਪਿਤ ਰਹੇਗੀ। ਉਨ੍ਹਾਂ ਕਿਹਾ ਕਿ ਇਹਨ੍ਹਾਂ ਸੀਨੀਅਰ ਸਿਟੀਜਨਾਂ ਨੂੰ ਸੇਵਾਵਾਂ ਦੇਣ ਮੌਕੇ ਬਿਲਕੁਲ ਘਰੇਲੂ ਮਾਹੌਲ ਪ੍ਰਦਾਨ ਕਰੇਗੀ।