ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਜਸਬੀਰ ਸਿੰਘ ਹੁੰਦਲ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ।
ਬਠਿੰਡਾ 17 ਅਕਤੂਬਰ, 2018: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜ: ਐਂਡ ਟੈਕਨਾਲੋਜੀ ਦੇ ਕਰਮਚਾਰੀ ਸੁਖਮੰਦਰ ਸਿੰਘ ਬਾਂਡੀ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪੀ.ਐਸ.ਐਸ.ਐਫ.) ਦਾ ਪ੍ਰਧਾਨ ਚੁਣਿਆ ਗਿਆ।
ਪੀ.ਐਸ.ਐਸ.ਐਫ. ਕਾਰਜਕਾਰਨੀ ਦੇ ਆਹੁਦੇਦਾਰਾਂ ਦੀ ਚੋਣ ਵਿਚ ਸ੍ਰੀ ਓਮ ਪ੍ਰਕਾਸ਼ ਨੂੰ ਮੀਤ ਪ੍ਰਧਾਨ, ਹਰਬੰਸ ਸਿੰਘ ਨੂੰ ਸਕੱਤਰ ਅਤੇ ਹਰਭਜਨ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਹ ਚੋਣ ਦਰਜਾ-3 ਦੇ ਗੌਰਮਿੰਟ ਇੰਪਲਾਈਜ ਅਤੇ ਸੂਬੇ ਦੇ ਪ੍ਰਮੁੱਖ ਆਗੂ ਸ. ਮਨਜੀਤ ਸਿੰਘ ਮੀਤ ਪ੍ਰਧਾਨ ਪੰਜਾਬ , ਗੁਰਬੰਸ ਸਿੰਘ ਜਨਰਲ ਸਕੱਤਰ ਪੀ.ਐਸ.ਐਸ.ਐਫ. ਦੀ ਨਿਗਰਾਨੀ ਹੇਠ ਕੀਤੀ ਗਈ।
ਇਸ ਉਪੰਰਤ ਯੂਨੀਅਨ ਦੇ ਆਹੁਦੇਦਾਰਾਂ ਵੱਲੋਂ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋ: ਮੋਹਨ ਪਾਲ ਸਿੰਘ ਈਸ਼ਰ, ਰਜਿਸਟਰਾਰ ਡਾ.ਜਸਬੀਰ ਸਿੰਘ ਹੁੰਦਲ ਅਤੇ ਡਿਪਟੀ ਰਜਿਸਟਰਾਰ ਸ. ਗੁਰਦੀਪ ਸਿੰਘ ਚਹਿਲ ਨਾਲ ਗੈਰ ਰਸ਼ਮੀ ਮੀਟਿੰਗ ਕਰਕੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਵਰਸਿਟੀ ਅਧਿਕਾਰੀਆਂ ਨੇਂ ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆ, ਮੁਲਾਜਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।
ਇੱਥੇ ਜਾਰੀ ਇਕ ਪ੍ਰੈੱਸ ਨੋਟ ਵਿਚ ਸ੍ਰੀ ਸੁਖਮੰਦਰ ਸਿੰਘ ਬਾਂਡੀ ਨੇ ਕਿਹਾ ਕਿ ਜਥੇਬੰਦੀ ਦਰਜਾ-3 ਦੇ ਕਰਮਚਾਰੀਆਂ ਦੀਆਂ ਤਰੱਕੀਆਂ, ਇੰਨਕਰੀਮੈਂਟ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਸਬੰਧੀ ਪੂਰੀ ਲਗਨ ਤੇ ਦ੍ਰਿੜਤਾ ਨਾਲ ਕੰਮ ਕਰੇਗੀ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਹੁਦੇਦਾਰਾਂ ਸ੍ਰੀ ਓਮ ਪ੍ਰਕਾਸ਼, ਸ੍ਰੀ ਹਰਬੰਸ ਸਿੰਘ, ਸ੍ਰੀ ਹਰਭਜਨ ਸਿੰਘ, ਅਤੇ ਦਰਜਾ-4 ਦੇ ਪ੍ਰਧਾਨ ਰਵਿੰਦਰ ਕੁਮਾਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਸ੍ਰੀ ਸੁਖਮੰਦਰ ਸਿੰਘ ਬਾਂਡੀ ਨੂੰ ਵਧਾਈ ਦਿੰਦਿਆ ਆਪਣੀ ਡਿਊਟੀ ਲਗਨ ਤੇ ਇਮਾਨਦਾਰੀ ਨਾਲ ਕਰਨ ਅਤੇ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।