ਵਿਜੀਲੈਂਸ ਨੇ ਕੀਤੀ ਰਾਜਪੁਰਾ ਮੰਡੀ ਦੀ ਚੈਕਿੰਗ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 18 ਅਕਤੂਬਰ 2018 - ਅੱਜ ਮੰਡੀ ਰਾਜਪੁਰਾ ਵਿਖੇ ਵਿਜੀਲੈਂਸ ਦੀ ਟੀਮ ਜਿਸ ਵਿZਚ ਸ੍ਰੀ ਕੇaਡੀ ਸਰਮਾ(ਡੀaਐਸ ਪੀ), ਸ੍ਰੀ ਗੁਰਸੇਰ ਸਿੰਘ (ਇੰਸਪੈਕਟਰ), ਸ੍ਰੀ ਬਿਕਰਮਜੀਤ ਸਿੰਘ (ਏ.ਐਫ ਐਸ.ਓ ਰਾਜਪੁਰਾ) ਵZਲੋਂ ਮੰਡੀ ਰਾਜਪੁਰਾ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਿਸਾਨਾਂ ਅਤੇ ਆੜ੍ਹਤੀਆ ਨਾਲ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਉਹਨK ਨੂੰ ਮੰਡੀ ਵਿਚ ਜਿਣਸ ਵੇਚਣ ਵਿੱਚ ਕੋਈ ਦਿੱਕਤ ਪੇਸ ਨਹੀ ਆ ਰਹੀ ਅਤੇ ਰੋਜਾਨਾ ਦੀ ਰੋਜਾਨਾ ਜਿਣਸ ਵਿਕ ਜਾਂਦੀ ਹੈ। ਮੰਡੀ ਵਿZਚ ਆਈ ਜਿਣਸ ਦਾ ਮੁਆਇਸਚਰ ਚੈਕ ਕੀਤਾ ਗਿਆ ਜੋ ਕਿ 16 ਤੋਂ ਲੈ ਕੇ 18 ਤੱਕ ਪਾਇਆ ਗਿਆ। ਮੰਡੀ ਵਿਚ ਦੇਖਿਆ ਗਿਆ ਕਿ ਮੰਡੀ ਵਿਚ ਸਾਰੇ ਪ੍ਰਬੰਧ ਮੁਕੰਮਲ ਪਾਏ ਗਏ। ਖ੍ਰੀਦ ਏਜੰਸੀਆਂ ਦੇ ਨੁਮਾਇੰਦਿਆਂ ਵੱਲੋਂ ਸਮੇਂ ਸਿਰ ਜਿਣਸ ਦੀ ਬੋਲੀ ਲਗਾਈ ਜੱਦੀ ਹੈ ਅਤੇ ਮੰਡੀ ਵਿੱਚੋਂ ਲਿਫਟਿੰਗ ਸਹੀ ਢੰਗ ਨਾਲ ਕਰਵਾਈ ਜਾ ਰਹੀ ਹੈ। ਮੰਡੀ ਵਿਚ ਖ੍ਰੀਦ ਕੀਤੀ ਜਿਣਸ ਦੇ ਬਿਲਾ ਦੀ ਸਪਾਇਪਿੰਗ ਰੋਜਾਨਾ ਕੀਤੀ ਜੱਦੀ ਹੈ। ਆੜ੍ਹਤੀਆ ਵੱਲੋਂ ਦੱਸਿਆ ਗਿਆ ਕਿ ਏਜੰਸੀਅ ਵੱਲੋਂ ਮਿਤੀ 14,15-10-2018 ਤੱਕ ਦੀ ਪੇਮੈਂਟ ਉਹਨਾਂ ਦੇ ਖਾਤਿਆਂ ਵਿੱਚ ਆ ਚੁੱਕੀ ਹੈ। ਮੰਡੀ ਵਿੱਚ ਜਾ ਕੇ ਆੜ੍ਹਤੀਅ ਦੁਆਰਾ ਚੱਲ ਰਹੀ ਤੁਲਾਈ ਅਤੇ ਕੰਡਿਆਂ ਨੂੰ ਚੈਕ ਕੀਤਾ ਗਿਆ, ਕੰਡੇ ਆੜ੍ਹਤੀਆ ਵੱਲੋਂ ਨਾਪਤੋਲ ਵਿਭਾਗ ਵੱਲੋਂ ਪਾਸ ਕਰਵਾਏ ਹੋਏ ਹਨ,ਇਸ ਮੌਕੇ ਤੇ ਮਾਰਕੀਟ ਕਮੇਟੀ ਸੈਕਟਰੀ ਗੁਰਮੇਲ ਸਿੰਘ, ਮੰਡੀ ਪ੍ਰਧਾਨ ਹਰਦੀਪ ਸਿੰਘ ਲਾਡਾ, ਅਤੇ ਸਾਰੇ ਏਜੰਸੀਆਂ ਦੇ ਨੁਮਾਇੰਦੇ ਹਾਜਰ ਰਹੇ