ਫਿਰੋਜਪੁਰ -- ਗੰਗਾਨਗਰ ਰੇਲਵੇ ਲਾਈਨ ਉੱਪਰ ਧਰਨਾ ਦਿੰਦੇ ਕਿਸਾਨ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 18 ਅਕਤੂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਬੀਬੀਆਂ ਵੱਲੋਂ ਰੇਲ ਰੋਕੋ ਅੰਦੋਲਨ ਤਹਿਤ ਫਿਰੋਜ਼ਪੁਰ ਰਾਜਸਥਾਨ ਰੋਲ ਮਾਰਗ ਉੱਪਰ ਧਰਨਾ ਦੇ ਕੇ ਰੇਲਾਂ ਦਾ ਚੱਕਾ ਜਾਮ ਕੀਤਾ । ਰੇਲਵੇ ਸਟੇਸ਼ਨ ਚੌਕ ਟਹਿਲ ਸਿੰਘ ਵਾਲਾ ਵਿਖੇ ਦੁਪਹਿਰ 1ਤੋਂ 4 ਵਜੇ ਤੱਕ ਤਿੰਨ ਘੰਟੇ ਤਕ ਜਾਮ ਜਾਰੀ ਰੱਖਿਆ ਅਤੇ ਇਸ ਦੌਰਾਨ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ ।
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਧਰਮ ਸਿੰਘ ਸਿੱਧੂ , ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਵਿਧਾਇਕ ਅਤੇ ਅਧਿਕਾਰੀ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮੁੱਦੇ ਤੇ ਤੇ ਡਰਾ ਧਮਕਾ ਰਹੀ ਹੈ ਮਜਬੂਰੀ ਵੱਸ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਦਿਖਾਈ ਨਹੀਂ ਦੇ ਰਿਹਾ ਪਰ ਸਰਕਾਰ ਨੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਕੇ ਕਿਸਾਨਾਂ ਉਪਰ ਅਪਰਾਧਿਕ ਮੁਕਦਮੇ ਦਰਜ ਕਰਨ ਦਾ ਫ਼ਰਮਾਨ ਜ਼ਾਰੀ ਕੀਤਾ ਹੋਿੲਆ ਹੈ ।
ਬੁਲਾਰਿਆਂ ਨੇ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਰੁਪਏ ਕੁਇੰਟਲ ਬੋਨਸ ਜਾਂ ਰੁਪਏ ਏਕੜ ਮੁਆਵਜ਼ਾ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ ਨਹੀਂ ਤਾਂ ਕਿਸਾਨ ਸਰਕਾਰੀ ਜਬਰ ਦਾ ਡਟ ਕੇ ਟਾਕਰਾ ਕਰਨਗੇ ਅਤੇ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣਗੇ । ਕਿਸਾਨ ਆਗੂ ਸੁਖਵੰਤ ਸਿੰਘ ਮਾਦੀ ਕੇ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗੰਨੇ ਦਾ 600 ਕਰੋੜ ਤੋਂ ਬਾਅਦ ਬਕਾਇਆ ਰਾਸ਼ੀ ਜਾਰੀ ਨਾ ਕਰਕੇ ਕਿਸਾਨਾਂ ਨਾਲ ਦੁਸ਼ਮਣ ਵਾਲਾ ਵਰਤਾਉ ਕੀਤਾ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਪੰਜਾਬ ਦੇ ਕਿਸਾਨਾਂ ਨੂੰ 15 ਰਾਣੀ ਪ੍ਰਤੀਸ਼ਤ ਵਿਆਜ ਸਮੇਤ ਕਿਸਾਨਾਂ ਨੂੰ ਪਿਛਲੇ ਸਾਲ ਦਾ ਬਕਾਇਆ ਤੁਰੰਤ ਜਾਰੀ ਕਰੇ । ੲਸ ਮੌਕੇ ਖੰਡ ਮਿੱਲ ਦੀ ਸਮਰੱਥਾ ਵਧਾਉਣ ਦੀ ਮੰਗ ਤੇ ਵੀ ਜੋਰ ਦਿੱਤਾ ਗਿਆ । ਧਰਨਾਕਾਰੀ ਕਿਸਾਨਾਂ ਨੇ ਝੋਨੇ ਦੀ ਨਮੀ ਦੀ ਮਾਤਰਾ 17 ਤੋਂ ਵਧਾ ਕੇ 25 ਪ੍ਰਤੀਸ਼ਤ ਕਰਨ , ਮੰਡੀਆਂ ਵਿਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਨੂੰ ਰੋਕਣ , ਜ਼ੇ ਫ਼ਾਰਮ ਦੇਣਾ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ । 140 ਰੁਪਏ ਡੀਏਪੀ ਖਾਦ ਦੇ ਥੈਲੇ ਵਿੱਚ ਵਾਧਾ ਕਰਨ ਡੀਜ਼ਲ ਉੱਤੇ 50 ਪ੍ਰਤੀਸ਼ਤ ਸਬਸਿਡੀ ਦੇਣ ਹਰ ਤਰ੍ਹਾਂ ਦੇ ਆਬਾਦਕਾਰਾਂ ਨੂੰ ਪੱਕੇ ਮਾਲਕਾਨਾ ਹੱਕ ਦੇਣ ਕੇਂਦਰ ਪਾਨ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਤੇ 6 ਜ਼ਖ਼ਮੀਆਂ ਤੇ ਸੰਦਾਂ ਦੀ ਟੁੱਟ ਭੱਜ ਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ਼ ਕੀਤੀ । ਇਸ ਮੌਕੇ ਬੁਲਾਰਿਆਂ ਨੇ ਪਿੰਡ ਚੱਕ ਬੁੱਢੇ ਸ਼ਾਹ ਦੇ ਕਿਸਾਨ ਆਗੂਆਂ ਉੱਤੇ ਪੁਲਸ ਥਾਣਾ ਲੱਖੋਕੇ ਬਹਿਰਾਮ ਵਿਚ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਤੁਰੰਤ ਰੱਦ ਕਰਨ ਦੀ ਮੰਗ ਰੱਖੀ ਗਈ ਹੈ । ਇਸ ਮੌਕੇ ਜਸਵਿੰਦਰ ਸਿੰਘ ਮੱਤੜ , ਮੰਗਲ ਸਿੰਘ ਗੁੱਦੜ ਢੰਡੀ , ਗੁਰਦਿਆਲ ਸਿੰਘ ਟਿੱਬੀ ਕਲਾਂ , ਬੂਟਾ ਸਿੰਘ , ਮੇਜਰ ਸਿੰਘ ਕਰੀਆਂ , ਗੁਰਬਖ਼ਸ਼ ਸਿੰਘ , ਸਵਰਣ ਸਿੰਘ ਚੈੱਕ ਬੁੱਢੇਸ਼ਾਹ , ਸੁਖਦੇਵ ਸਿੰਘ , ਅਮਰ ਸਿੰਘ ਲੱਖਾ ਸਿੰਘ ਵਾਲਾ , ਬਲਰਾਜ ਸਿੰਘ ਜੱਲੋਕੇ , ਸੁਖਦੇਵ ਸਿੰਘ ਆਤੂ ਵਾਲਾ , ਮਿਲਖਾ ਸਿੰਘ ਅਹਿਮਦ ਢੰਡੀ , ਲਖਬੀਰ ਸਿੰਘ ਮਾੜੇ ਕਲਾਂ ਤੋਂ ਇਲਾਵਾ ਹੋਰ ਵੀ ਕਿਸਾਨ ਆਗੂ ਮੌਜੂਦ ਸਨ ।