ਪਟਿਆਲਾ, 18 ਅਕਤੂਬਰ 2018 - ਆਪਣੀਆਂ ਮੰਗਾਂ ਮਨਵਾਉਣ ਲਈ ਸੂਬਾ ਪੱਧਰੀ ਮੋਰਚਾ ਲਾਈ ਬੈਠੇ ਅਧਿਆਪਕਾਂ ਨੇ ਅੱਜ ਸਵੇਰੇ ਐਮਰਜੈਂਸੀ ਮੈਡੀਕਲ ਸੁਵਿਧਾਵਾਂ ਨਾ ਮਿਲਣ ਕਾਰਨ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਕੋਲ ਮੇਨ ਸੜਕ ਨੂੰ ਜਾਮ ਕਰ ਦਿੱਤਾ।
ਜਾਣਕਾਰੀ ਅਨੁਸਾਰ ਮਰਨ ਵਰਤ ਤੇ ਬੈਠੇ ਅਧਿਆਪਕ ਪ੍ਰਭਦੀਪ ਸਿੰਘ ਜਲਾਲਾਬਾਦ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਪ੍ਰਸ਼ਾਸ਼ਨ ਵੱਲੋਂ ਮੌਕੇ ਤੇ ਕੋਈ ਡਾਕਟਰੀ ਸਹੂਲਤ ਮੁਹੱਈਆ ਨਾ ਕਰਵਾਉਣ ਕਾਰਨ ਅਧਿਆਪਕਾਂ ਨੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਮੇਨ ਚੌਕ 'ਚ ਲੇਟ ਕੇ ਉਸਨੂੰ ਜਾਮ ਕਰ ਦਿੱਤਾ। ਜਿਸ ਨਾਲ ਕਾਫੀ ਆਵਾਜਾਈ ਪ੍ਰਭਾਵਿਤ ਹੋਈ। ਕੁਝ ਸਮੇਂ ਬਾਅਦ ਤਿੰਨ ਡਾਕਟਰ ਅਤੇ 2 ਅੈੰਬੂਲੈੰਸਾਂ ਦਾ ਪ੍ਰਬੰਧ ਕਰਨ ਮਗਰੋ ਅਧਿਆਪਕਾਂ ਨੇ ਚੌਂਕ ਖਾਲੀ ਕਰ ਦਿੱਤਾ।
ਮੋਰਚੇ 'ਚੋਂ ਇੱਕ ਅਧਿਆਪਕ ਨੇ ਬਾਬੂਸ਼ਾਹੀ ਨਾਲ ਗੱਲ ਕਰਦਿਆਂ ਦੱਸਿਆ ਕਿ ਰਾਤ ਉਨ੍ਹਾਂ ਦੇ ਸਾਥੀ ਦੀ ਅਚਾਨਕ ਹੀ ਸਿਹਤ ਵਿਗੜ ਗਈ ਸੀ ਤੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲੀ ਸੀ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਇਹ ਕਦਮ ਚੁੱਕਣਾ ਪਿਆ।