ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ 17 ਅਕਤੂਬਰ 2018 - ਕ੍ਰਾਈਸਟਚਰਚ ਦੇ ਨੇੜੇ ਭਾਰਤੀ ਰਾਜ ਕਸ਼ਮੀਰ ਦੇ ਨਾਂਅ 'ਤੇ ਵਸੇ ਸ਼ਹਿਰ 'ਕੈਸ਼ਮੀਰ' ਵਿਖੇ 25 ਦਸੰਬਰ 2016 ਨੂੰ (ਕ੍ਰਿਸਮਸ ਵਾਲੇ ਦਿਨ) 26 ਕੁ ਸਾਲਾ ਪੰਜਾਬੀ ਨੌਜਵਾਨ ਹਰਦੀਪ ਸਿੰਘ ਦਿਓਲ ਪਿੰਡ ਰਣੀਆ (ਸਿਰਸਾ), ਨੂੰ ਉਸਦੀ ਹੀ ਜੀਵਨ ਸਾਥਣ ਬਣੀ (ਪਾਰਟਨਰ) ਨੇ ਘਰੇਲੂ ਝਗੜੇ ਬਾਅਦ ਚਾਕੂ ਮਾਰ ਦਿੱਤਾ ਸੀ।
ਦੋ ਦਿਨ ਬਾਅਦ ਉਸ ਨੌਜਵਾਨ ਦੀ ਮੌਤ ਹੋ ਗਈ ਸੀ। ਉਸ ਕੁੜੀ ਦਾ ਨਾਂਅ ਫ੍ਰੈਚਹੇਸਕਾ ਕੋਰੋਰੀਆ ਬੋਰੈਲ ਸੀ। ਉਸਨੂੰ ਬਾਅਦ ਵਿਚ ਗ੍ਰਿਫਤਾਰ ਕਰਕੇ ਕੇਸ ਚੱਲ ਰਿਹਾ ਸੀ ਅਤੇ ਹੁਣ ਜਿਊਰੀ ਨੇ ਉਸਨੂੰ ਕਤਲ ਦੇ ਲਈ ਦੋਸ਼ੀ ਗਰਦਾਨ ਦਿੱਤਾ ਹੈ। ਉਸ ਸਮੇਂ ਉਹ ਕੁੜੀ 24 ਕੁ ਸਾਲਾਂ ਦੀ ਸੀ ਅਤੇ ਉਸਨੇ ਹਰਦੀਪ ਦੇ ਚਾਕੂ ਵਗਾਹ ਮਾਰਿਆ ਸੀ ਤੇ ਪਰ ਕਹਿ ਰਹੀ ਸੀ ਕਿ ਉਸਦਾ ਇਰਾਦਾ ਕਤਲ ਕਰਨਾ ਨਹੀਂ ਸੀ।
ਕ੍ਰਾਈਸਟਚਰਚ ਹਾਈਕੋਰਟ ਦੇ ਵਿਚ ਇਸ ਔਰਤ ਉਤੇ ਬਹਿਸ ਵਿਚ ਪਾਇਆ ਗਿਆ ਕਿ ਉਸਦੇ ਚਾਕੂ ਮਾਰਨ ਦੇ ਨਾਲ ਹੀ ਉਸਦੀ ਮੌਤ ਹੋਈ ਹੈ। ਅਦਾਲਤੀ ਕਾਰਵਾਈ ਲਈ ਹਰਦੀਪ ਸਿੰਘ ਦੇ ਕੁਝ ਰਿਸ਼ਤੇਦਾਰ ਇਥੇ ਆਏ ਸਨ ਪਰ ਮਾਂ-ਪਿਉ ਕਿਸੇ ਕਾਰਨ ਨਹੀਂ ਆ ਸਕੇ। ਇਸ ਨੌਜਵਾਨ ਦੇ ਮਾਪੇ ਇਸ ਕਾਤਲ ਪਾਰਟਨਰ ਲਈ ਤਾਂ ਇਹੀ ਕਹਿਣਗੇ ਕਿ ਕਾਹਦੀ ਪਾਰਟਨਰ ਜਿਸਨੇ ਉਨ੍ਹਾਂ ਦੇ ਮੁੰਡੇ ਦੀ ਜਾਨ ਹੀ ਲੈ ਲਈ।