ਕਪੂਰਥਲਾ/ਜਲੰਧਰ 16 ਅਕਤੂਬਰ 2018 - ਇਮਤਿਹਾਨ ਮੁਲਾਂਕਣ ਪ੍ਰਣਾਲੀ ਵਿਚ ਵੱਧ ਪਾਰਦਰਸ਼ਤਾ ਲਈ ਅਤੇ ਅਕਾਦਮਿਕ ਸਰਟੀਫਿਕੇਸ਼ਨ ਦੁਆਰਾ ਰੁਜ਼ਗਾਰ ਦੇ ਅਵਸਰਾਂ ਨੂੰ ਵਧਾਉਣ ਲਈ, ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਣ ਆਪਣੀ ਅਕਾਦਮਿਕ ਕੌਂਸਲ ਦੁਆਰਾ ਹੋਰ ਬੇਹਤਰ ਕਦਮ ਚੁੱਕ ਰਹੀ ਹੈ! ਮੰਗਲਵਾਰ ਨੂੰ ਆਯੋਜਿਤ ਹੋਈ ਯੂਨੀਵਰਸਿਟੀ ਦੀ 51ਵੀਂ ਅਕਾਦਮਿਕ ਕੌਂਸਿਲ ਵਿਚ ਸਰਬਸੰਮਤੀ ਨਾਲ ਕਈ ਅਹਿਮ ਫੈਂਸਲੇ ਲਏ ਗਏ ਹਨ, ਜੋ ਸਿਧੇ ਤੌਰ ਤੇ ਵਿਦਿਆਰਥੀਆਂ ਨੂੰ ਲਾਭ ਤੇ ਅਵਸਰ ਪ੍ਰਦਾਨ ਕਰਨਗੇ!
ਅਕਾਦਮਿਕ ਕੌਂਸਲ ਦੇ ਵਿਚਾਰ-ਵਟਾਂਦਰੇ ਦੌਰਾਨ, ਵਿਦਿਆਰਥੀਆਂ ਲਈ ਮੇਜਰ ਤੇ ਮਾਈਨਰ ਡਿਗਰੀ ਸਰਟੀਫਿਕੇਸ਼ਨ ਉਪਰ ਸਹਿਮਤੀ ਬਣੀ! ਇਸਦੇ ਤਹਿਤ ਇੱਕ ਸਟਰੀਮ ਦਾ ਵਿਦਿਆਰਥੀ, ਜੇ ਕਿਸੇ ਹੋਰ ਸਟਰੀਮ ਦੇ ਵਿਸ਼ਿਆਂ ਵਿੱਚ ਪੜ੍ਹਾਈ ਕਰਨ ਵਿੱਚ ਦਿਲਚਸਪੀ ਰਖਦਾ ਹੈ, ਤਾਂ ਆਪਣੇ ਪਸੰਦੀਦਾ ਹੋਰ ਸਟਰੀਮ ਦੇ ਵਿਸ਼ੇ ਵੀ ਜਾਰੀ ਰੱਖ ਸਕਦਾ ਹੈ! ਯੂਨੀਵਰਸਿਟੀ ਅਜਿਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਮੇਜਰ ਡਿਗਰੀ ਉਹਨਾਂ ਦੀ ਦਾਖਿਲੇ ਵਾਲੀ ਸਟਰੀਮ ਚ ਦਵੇਗੀ, ਜਦੋਂਕਿ ਪਸੰਦੀਦਾ ਹੋਰ ਸਟਰੀਮ ਵਿੱਚ ਮਾਈਨਰ ਡਿਗਰੀ ਪ੍ਰਮਾਣ ਪੱਤਰ ਮੁਹੱਈਆ ਕਰਵਾਏਗੀ! ਇਸ ਨਾਲ ਵਿਦਿਆਰਥੀਆਂ ਦੀ ਦੋ ਵੱਖ ਵੱਖ ਵਿਸ਼ਿਆਂ ਵਿਚ ਮਹਾਰਥ ਸਾਬਿਤ ਹੋਵੇਗੀ ਤੇ ਉਸ ਲਈ ਰੋਜਗਾਰ ਦੇ ਅਵਸਰ ਦੋ ਵਿਸ਼ਿਆਂ ਵਿਚ ਬਣਨਗੇ!
ਪ੍ਰੀਖਿਆ ਮੁਲਾਂਕਣ ਪ੍ਰਣਾਲੀ ਵਿਚ ਹੋਰ ਵਧੇਰੇ ਪਾਰਦਰਸ਼ਿਤਾ ਲਿਆਉਣ ਲਈ ਯੂਨੀਵਰਸਿਟੀ ਨੇ ਹੁਣ ਇਕ ਹੋਰ ਪੁਲਾਂਘ ਪੁੱਟਣ ਦਾ ਫੈਂਸਲਾ ਲਿਆ ਹੈ!ਯੂਨੀਵਰਸਿਟੀ ਨੇ ਸਬੰਧਤ ਵਿਦਿਆਰਥੀਆਂ ਨੂੰ ਮੁਲਾਂਕਣ ਕੀਤੀ ਗਈ ਉਹਨਾਂ ਦੀ ਉਤਰ ਪੱਤਰੀਆਂ ਦੀ ਸਕੈਨ ਕੀਤੀ ਕਾਪੀ ਮੁਹੱਈਆ ਕਰਵਾਉਣ ਲਈਅਕਾਦਮਿਕ ਕਾਉਂਸਿਲ ਅੱਗੇ ਏਜੰਡਾ ਪੇਸ਼ ਕੀਤਾ ਹੈ, ਜੋ ਕਿ ਯੂਨੀਵਰਸਿਟੀ ਕੈਂਪਸ ਅਤੇ ਇਸਦੇ ਨਾਲ ਸਬੰਧਤ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂਉਪਰ ਲਾਗੂ ਹੋਵੇਗਾ! ਇਸ ਸਹੂਲਤ ਨੂੰ ਪ੍ਰਾਪਤ ਕਰਨ ਲਈ, ਵਿਦਿਆਰਥੀ ਨੂੰ ਆਪਣੇ ਕਾਲਜ ਦੇ ਵਿਭਾਗ ਮੁਖੀ ਦੇ ਲਾਗਿਨ ਆਈ ਡੀ ਦੁਆਰਾ ਨਤੀਜਾਘੋਸ਼ਿਤ ਕਰਨ ਤੋਂ 10 ਦਿਨ ਦੇ ਅੰਦਰ ਅਰਜ਼ੀ ਦੇਣੀ ਪਵੇਗੀ ਅਤੇ ਤੈਅ ਕੀਤੀ ਫੀਸ ਪ੍ਰਤੀ ਉਤਰ ਪੱਤਰੀ ਜਮਾਂ ਕਰਵਾਉਣੀ ਹੋਵੇਗੀ!
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਕੇਜੀ ਪੀਟੀਯੂ ਆਰ.ਟੀ.ਆਈ. (ਸੂਚਨਾ ਦਾ ਅਧਿਕਾਰ ਕਾਨੂੰਨ) ਦੇ ਨਿਯਮਾਂ ਦੇ ਤਹਿਤ ਉਤਰ ਪੱਤਰੀਆਂ ਦੀਕਾਪੀ ਵੀ ਮੁਹੱਈਆ ਕਰਾ ਰਿਹਾ ਸੀ, ਪਰ ਸਮਾਂ ਵਚਾਉਣ ਖਾਤਿਰ ਇਹ ਨਵਾਂ ਏਜੇਂਡਾ ਲਾਗੂ ਕੀਤਾ ਜਾਣਾ ਹੈ!
ਅਕਾਦਮਿਕ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਜੈ ਕੁਮਾਰ ਸ਼ਰਮਾ ਨੇ ਕੀਤੀ। ਉਪ ਕੁਲਪਤੀ ਪ੍ਰੋ. (ਡਾ.) ਸ਼ਰਮਾ ਨੇਕਿਹਾ ਕਿ ਇਹ ਫੈਸਲਾ ਵੱਖ-ਵੱਖ ਕੈਂਪਸਾਂ ਅਤੇ ਸੰਬੰਧਿਤ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਵਿਚ ਮੁੜ ਮੁਲਾਂਕਣ ( ਰੀ- ਈਵੈਲੂਏਸ਼ਨ) ਦੇ ਰੁਝਾਨ ਨੂੰਘੱਟ ਕਰੇਗਾ। ਏਜੰਡੇ ਦੀ ਸਮੀਖਿਆ ਕਰਨ ਤੋਂ ਬਾਅਦ, ਉਨਾਂ ਨੇ ਤੱਥ ਸਾਂਝੇ ਕੀਤੇ ਕਿ ਮੁੰਬਈ ਯੂਨੀਵਰਸਿਟੀ, ਸੀ.ਬੀ.ਐਸ.ਈ., ਨਵੀਂ ਦਿੱਲੀ ਅਤੇ ਹੋਰ ਰਾਜਾਂਦੀਆਂ ਕੁੱਝ ਸੰਸਥਾਵਾਂ ਪਹਿਲਾਂ ਤੋਂ ਹੀ ਆਪਣੇ ਵਿਦਿਆਰਥੀਆਂ ਨੂੰ ਇਹ ਸਹੂਲਤ ਪ੍ਰਦਾਨ ਕਰ ਰਹੀਆਂ ਹਨ!
ਡਾਇਰੈਕਟਰ (ਅਕਾਦਿਮਕ) ਡਾ. ਬਲਕਾਰ ਸਿੰਘ ਨੇ ਕਿਹਾ ਕਿ ਇਹ ਸਹੂਲਤ ਹਰੇਕ ਵਿਦਿਆਰਥੀ ਲਈ ਉਪਲਬਧ ਹੋਵੇਗੀ, ਜਿਸ ਵਿਚ ਵਿਸ਼ੇਸ਼ ਮੌਕੇ ਰਾਹੀਂਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ। ਅਜਿਹੇ ਕਿਸੇ ਵੀ ਵਿਦਿਆਰਥੀ ਲਈ, ਜਿੱਥੇ ਆਨ-ਲਾਈਨ ਲੌਗਿਨ ਸਹੂਲਤ ਉਪਲਬਧ ਨਾ ਹੋਵੇ,ਉਹ ਖੁਦ ਪ੍ਰੀਖਿਆ ਫਾਰਮ ਨੂੰ ਭਰਕੇ ਅਤੇ ਉਸ ਨੂੰ ਰਜਿਸਟਰਾਰ, ਆਈ.ਕੇ. ਜੀ.ਪੀ.ਟੀ.ਯੂ. ਜਲੰਧਰ ਦੇ ਨਾਮ ਦਾ ਡਿਮਾਂਡ ਡਰਾਫਟ ਰਾਹੀਂ ਲੋੜੀਂਦੀ ਫੀਸਜਮ੍ਹਾਂ ਕਰਾਉਣੀ ਹੋਵੇਗੀ!
ਅਕਾਦਮਿਕ ਕੌਂਸਲ ਦੌਰਾਨ ਅੰਦਰੂਨੀ / ਸੈਸ਼ਨਲ ਅੰਕਾਂ ਦੀ ਰੈਸਨਲਾਈਜੇਸ਼ਨ ਕਰਨ ਨਾਲ ਸਬੰਧਤ ਏਜੰਡਾ ਵੀ ਖਾਸ ਵਿਚਾਰ-ਵਟਾਂਦਰੇ ਤੇ ਰਿਹਾ!ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕੁਝ ਪ੍ਰਾਈਵੇਟ ਕਾਲਜ ਆਪਣੇ ਸਾਰੇ ਵਿਦਿਆਰਥੀਆਂ ਨੂੰ ਅੰਦਰੂਨੀ (ਇੰਟਰਨਲ)ਅੰਕੜਿਆਂ ਦੇ 90% ਤੋਂ ਵੱਧ ਦੇ ਰਹੇ ਹਨ ਅਤੇ ਕੁੱਝ ਚੰਗੀਆਂ ਸੰਸਥਾਵਾਂ ਵੀ 60% - 90% ਦੇ ਵਿਚਕਾਰ ਅੰਕ ਦੇ ਰਹੇ ਹਨ। ਸਬੰਧਤ ਕਾਲਜਾਂ ਦੁਆਰਾਦਿੱਤੇ ਅੰਦਰੂਨੀ ਅੰਕਾਂ ਦੀ ਰੈਸੇਲਾਈਜੇਸ਼ਨ ਜਾਂ ਤਸਦੀਕ ਕਰਨ ਲਈ ਕੋਈ ਤਰੀਕਾ ਨਹੀਂ ਹੈ। ਯੂਨੀਵਰਸਿਟੀ ਨੇ ਇਸਦੇ ਤੱਥਾਂ ਅਤੇ ਸਿਫਾਰਸ਼ਾਂ ਦੀ ਜਾਂਚਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ, ਜਿਸਨੂੰ ਕੌਂਸਲ ਦੇ ਸਾਰੇ ਮੈਂਬਰਾਂ ਵਿਚ ਵਿਚਾਰਿਆ ਗਿਆ ਅਤੇ ਜਿਸਤੇ ਬਹੁਮਤ ਪ੍ਰਾਪਤ ਹੋਇਆ।ਯੂਨੀਵਰਸਿਟੀ ਛੇਤੀ ਹੀ ਇਸ ਬਾਰੇ ਨਿਯਮ ਨੂੰ ਜਾਰੀ ਕਰੇਗੀ।