ਮਾਨਸਾ, 17 ਅਕਤੂਬਰ 2018 - ਪਿੰਡ ਚਕੇਰੀਆ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਪੰਜਾਬ ਸਰਕਾਰ ਵੱਲੋਂ ਖੇਤਾਂ ਵਿੱਚ ਪਰਾਲ਼ੀ ਨੂੰ ਅੱਗ ਨਾ ਲਾਉਣ ਦੀਆ ਅਪੀਲਾਂ ਤੇ ਕਨੂੰਨੀ ਕਾਰਵਾਈ ਕੀਤੇ ਜਾਣ ਦੀ ਹਦਾਇਤਾ ਨੂੰ ਵੰਗਾਰਦਿਆਂ ਭਾਰੀ ਇਕੱਠ ਕਰਕੇ ਕਿਸਾਨ ਦੇ ਪੰਜ ਏਕੜ ਝੋਨੇ ਦੀ ਪਰਾਲ਼ੀ ਨੂੰ ਅੱਗ ਲਵਾਈ ਗਈ ! ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮਕੇ ਨਆਰੇਬਾਜ਼ੀ ਕੀਤੀ ਗਈ
ਇਸ ਮੌਕੇ ਪਹੁੰਚੇ ਕਿਸਾਨ ਆਗੂ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਮਾਨਸਾ ਬਲਾਕ ਪ੍ਧਾਨ ਬਲਵਿੰਦਰ ਸ਼ਰਮਾ ਖਿਆਲਾ ਭੀਖੀ ਬਲਾਕ ਪ੍ਧਾਨ ਰਾਜ ਅਕਲੀਆਂ ਅਤੇ ਗੁਰਮੇਲ ਸਿੰਘ ਪਿੰਡ ਇਕਾਈ ਪ੍ਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਝੋਨੇ ਦੀ ਕੰਬਾਈਨਾਂ ਨਾਲ ਕਟਾਈ ਤੋਂ ਬਾਅਦ ਕਾਫੀ ਰਹਿੰਦ-ਖੁੰਹਦ ਨੂੰ ਖਤਮ ਕਰਨਾ ਅਸਾਨ ਕੰਮ ਨਹੀਂ ਸਰਕਾਰ ਕਿਸਾਨਾਂ ਦੇ ਖੇਤਾਂ ਵਿੱਚੋਂ ਝੋਨੇ ਦੀ ਪਰਾਲ਼ੀ ਸਮੇਟਣ ਲਈ ਕੋਈ ਠੋਸ ਪ੍ਰਬੰਧ ਕਰੇ ਜਾਂ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਸਰਕਾਰ ਕਿਸਾਨਾਂ ਦੀ ਬਾਹ ਫੜਨ ਦੀ ਬਜਾਏ ਕਿਸਾਨਾਂ ਤੇ ਵਾਧੂ ਖਰਚਿਆਂ ਰਾਹੀ ਬੋਝ ਪਾਇਆ ਜਾ ਰਿਹਾ ਹੈ
ਜੇ ਸਰਕਾਰਾ ਕਿਸਾਨਾਂ ਖੱਖੀ ਹੋਵੇ ਤਾਂ ਪਿਛਲੇ ਸਾਲ ਗਰੀਨ ਟਰਿਬੂਨਨਲ ਦੇ ਹੁਕਮਾਂ ਨੂੰ ਸਮਝਦਿਆਂ ਕਿਸਾਨਾਂ ਤੇ ਪਰਚੇ ਦਰਜ ਕਰਨ ਨਾਲੋਂ ਪੂਰੇ ਇਕ ਸਾਲ ਦੇ ਸਮੇਂ ਵਿਚ ਬੋਨਸ ਜਾ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖਾਤਿਆਂ ਵਿੱਚ ਪਾਉਣਾ ਚਾਹੀਦਾ ਸੀ ਅਤੇ ਪਰਾਲ਼ੀ ਨੂੰ ਦੱਬਣ ਵਾਸਤੇ ਸਰਕਾਰੀ ਅਦਾਰਿਆਂ ਵਿੱਚ ਮਸ਼ੀਨਰੀ ਸੰਦ ਮੁਹੱਈਆ ਕਰਵਾਈਆਂ ਜਾਣੀਆ ਸੀ ਪਰ ਸਰਕਾਰਾ ਨੇ ਸਿਰਫ ਕਿਸਾਨਾਂ ਨੂੰ ਡਰਾਇਆ ਧਮਕਾਇਆ ਤੋਂ ਬਿਨਾਂ ਕੁਝ ਨਹੀਂ ਕੀਤਾ
ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਪਰਾਲ਼ੀ ਸਾੜਨ ਦਾ ਕੋਈ ਸੌਕ ਨਹੀਂ ਸਾਨੂੰ ਵੀ ਪਤਾ ਹੈ ਕਿ ਧੂੰਆਂਏ ਨਾਲ ਪ੍ਰਦੂਸ਼ਨ ਹੁੰਦਾ ਹੈ ਪਰ ਇਸ ਦਾ ਕਿਸਾਨਾ ਨੂੰ ਕਸੂਰਵਾਰ ਕਹਿਣਾ ਠੀਕ ਨਹੀਂ.ਕਿਉਂਕਿ ਪਰਾਲ਼ੀ ਦਾ ਸਿਰਫ਼ 8 ਪ੍ਰਤੀਸ਼ਤ ਧੂੰਆਂ ਹੈ ਬਾਕੀ 92 ਪ੍ਰਤੀਸ਼ਤ ਫੈਕਟਰੀਆਂ ਭੱੱਠੇ ਮੋੋਟਰ ਗੱਡੀਆਂ ਦਾ. ਸਾਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ, ਹੋਰਨਾਂ ਤੋਂ ਇਲਾਵਾ ਪਿੰਡ ਵਾਸੀ ਅਤੇ ਇਕਾਈ ਹਾਜ਼ਰ ਸੀ