ਚੰਡੀਗੜ, 16 ਅਕਤੂਬਰ 2018 - ਹਰਿਆਣਾ ਰਾਜ ਵਿਜੀਲੈਸ ਬਿਊਰੋ ਨੇ ਗੁਰੂਗ੍ਰਾਮ ਦੇ ਵਿਨਿਤ ਕੁਮਾਰ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗੁਰੂਗ੍ਰਾਮ ਦੇ ਉਦਯੋਗ ਵਿਹਾਹਰ ਦੇ ਪੁਲਿਸ ਥਾਣਾ ਦੇ ਸਹਾਇਕ ਸਬ ਇੰਸਪੈਕਟਰ ਜਿਤੇਂਦਰ ਕੁਮਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਜਿਤੇਂਦਰ ਕੁਮਾਰ ਨੇ ਚੈਕ ਬਾਊਂਸ ਮਾਮਲੇ ਵਿਚ ਦਸਤਾਵੇਜਾਂ ਨੂੰ ਤਿਆਰ ਕਰਨ ਤੇ ਅਦਾਲਤ ਵਿਚ ਪੀ.ਓ. ਨੂੰ ਪੇਸ਼ ਕਰਨ ਵਿਚ ਰਿਸ਼ਵਤ ਲਈ ਹੈ| ਇਸ ਮਾਮਲੇ ਵਿਚ ਸਹਾਇਕ ਸਬ ਇੰਸਪੈਕਟਰ ਦੇ ਵਿਰੁੱਧ ਗੁਰੂਗ੍ਰਾਮ ਦੇ ਬਿਊਰੋ ਦੇ ਪੁਲਿਸ ਥਾਣੇ ਵਿਚ ਭ੍ਰਿਸ਼ਟਾਚਾਰ ਐਕਟ ਦੀ ਧਾਰਾ 7 ਤੇ 13 ਦੇ ਤਹਿਤ ਮਾਮਲਾ ਦਰਜ ਕੀਤਾ ਹੈ| ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ|