ਪਾਕਿਸਤਾਨ : ਜੈਨਬ ਜਬਰ ਜਿਨਾਹ ਮਾਮਲੇ 'ਚ ਦੋਸ਼ੀ ਇਮਰਾਨ ਲਟਾਇਆ ਫਾਂਸੀ
ਲਾਹੌਰ, 17 ਅਕਤੂਬਰ 2018 - ਪਾਕਿਸਤਾਨ ਵਿਚ ਨਬਾਲਗ ਬੱਚੀ ਜੈਨਬ ਜਬਰ ਜਿਨਹ ਮਾਮਲੇ 'ਚ ਦੋਸ਼ੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਦੇ ਦਿੱਤੀ। 24 ਸਾਲਾ ਇਮਰਾਨ ਅਲੀ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ 'ਚ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ ਕਰੀਬ ਸਾਸਢੇ ਪੰਜ ਵਜੇ ਫਾਂਸੀ ਦੇ ਦਿੱਤੀ।
ਦੋਸ਼ੀ ਇਮਰਾਨ ਅਲੀ ਨੇ ਆਪਣਾ ਜੁਰਮ ਕਾਬੂਲ ਕਰਦੇ ਹੋਏ ਮੰਨਿਆ ਸੀ ਕਿ ਉਸ ਨੇ ਜੈਨਬ ਅਨਸਾਰੀ ਸਮੇਤ 9 ਬੱਚੀਆਂ ਨਾਲ ਜਬਰ ਜਨਾਹ ਕੀਤਾ ਹੈ। ਇਸੇ ਸਾਲ 9 ਜਨਵਰੀ ਨੂੰ ਕੂੜੇ ਦੇ ਢੇਰ ਤੋਂ ਜੈਨਬ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਉਹ 4 ਜਨਵਰੀ ਤੋਂ ਆਪਣੇ ਘਰ ਤੋਂ ਲਾਪਤਾ ਸੀ। ਪੋਸਟ ਮਾਰਟਮ ਦੀ ਰਿਪੋਰਟ 'ਚ ਇਹ ਸਿੱਧ ਹੋਇਆ ਸੀ ਕਿ ਜੈਨਬ ਦੀ ਹੱਤਿਆ ਤੋਂ ਪਹਿਲਾ ਉਸ ਨਾਲ ਜਬਰ ਜਨਾਹ ਕੀਤਾ ਗਿਆ। ਜੈਨਬ ਦੀ ਮੌਤ ਨਾਲ ਵਿਸ਼ਵ ਭਰ 'ਚ ਪ੍ਰਦਰਸ਼ਨ ਹੋਏ ਸਨ।
ਡੀ.ਐਨ.ਏ. ਦੀ ਰਿਪੋਰਟ ਮੁਤਾਬਕ ਅਲੀ ਦਾ ਗੁਨਾਹ ਸਾਬਤ ਹੋਇਆ। ਦੋਸ਼ੀ ਇਮਰਾਨ ਅਲੀ ਨੂੰ ਮੈਜਿਸਟਰੇਟ ਅਦਿਲ ਸਰਵਰ ਤੇ ਪੀੜਤ ਜੈਨਬ ਦੇ ਪਿਤਾ ਮੁਹੰਮਦ ਅਮੀਨ ਦੀ ਮੌਜੂਦਗੀ 'ਚ ਫਾਂਸੀ ਦੀ ਸਜ਼ਾ ਦਿੱਤੀ ਗਈ।