ਚੰਡੀਗੜ੍ਹ, 17 ਅਕਤੂਬਰ 2018 - ਦੁਨੀਆ ਦੀ ਬਹੁਚਰਚਿਤ ਵੀਡੀੳ ਸਾਈਟ ਯੂਟਿਊਬ ਵਿਚ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਬੰਦ ਹੋ ਗਈ ਹੈ। ਭਾਰਤੀ ਸਮੇਂ ਅਨੁਸਾਰ ਤੜਕੇ ਸਵੇਰ ਤੋਂ ਯੂ-ਟਿਊਬਰਜ਼ ਅਤੇ ਆਮ ਲੋਕਾਂ ਨੂੰ ਯੂ-ਟਿਊਬ 'ਤੇ ਵੀਡੀੳ ਦੇਖਣ 'ਚ ਦਿੱਕਤ ਆ ਰਹੀ ਹੈ।
ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਕਾਰਨ ਯੁ-ਟਿਊਬ ਟੀਮ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਤਕਨੀਕੀ ਨੁਕਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬਹੁਤ ਹੀ ਜਲਦ ਉਹ ਯੂਟਿਊਬ ਮਿਊਜ਼ਿਕ ਤੇ ਯੂਟਿਊਬ ਟੀਵੀ ਨਾਲ ਜੁੜੀ ਤਕਨੀਕੀ ਖਰਾਬੀ ਨੂੰ ਦੂਰ ਕਰ ਲੈਣਗੇ।
ਯੂ-ਟਿਊਬ ਟੀਮ ਵੱਲੋਂ ਕੀਤਾ ਗਿਆ ਟਵੀਟ :-
Team YouTube@TeamYouTube
Thanks for your reports about YouTube, YouTube TV and YouTube Music access issues. We're working on resolving this and will let you know once fixed. We apologize for any inconvenience this may cause and will keep you updated.