ਜਗਰਾਓ, 15 ਅਕਤੂਬਰ 2018: ਸ੍ਰੀ ਵਰਿੰਦਰ ਸਿੰਘ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ-ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨਸ਼ਿਆਂ ਵਿਰੁੱਧ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜਿਲ•ਾ ਲੁਧਿਆਣਾ (ਦਿਹਾਤੀ) ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਸਿਮਰਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਰਾਏਕੋਟ ਦੁਆਰਾ ਮਿਤੀ 14 ਅਕਤੂਬਰ ਨੂੰ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਨਹਿਰ ਪੁੱਲ ਦੱਧਾਹੂਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ਼ਾਮ ਕਰੀਬ 05:30 ਨਹਿਰ ਦੀ ਕੱਚੀ ਪਟੜੀ ਪਿੰਡ ਕੁਤਬਾ ਸਾਈਡ ਵੱਲੋ ਇੱਕ ਬਰੀਜਾ ਕਾਰ ਰੰਗ ਗਰੇ ਨੰਬਰੀ ਡਬਲਊ.ਬੀ-74-ਏ.ਵੀ 5565 ਆਈ। ਜਿਸਨੂੰ ਪੁਲਿਸ ਪਾਰਟੀ ਨੇ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਲਾਲ ਸਿੰਘ ਵਾਸੀ ਬੈਕ ਕਲੋਨੀ ਰਾਏਕੋਟ ਹਾਲ ਵਾਸੀ ਆਬਾਦ ਮੀਅਲਾਨੀ ਜੋਤੇ, ਡਾਕਖਾਨਾ ਕਮਾਲ ਬਗਾਨ ਥਾਣਾ ਫਾਂਸੀਦੇਵਾ, ਜਿਲ•ਾ ਦਾਰਜੀਲਿੰਗ ਸਟੇਟ ਪੱਛਮੀ ਬੰਗਾਲ ਦੱਸਿਆ। ਕੰਡਕਟਰ ਸੀਟ 'ਤੇ ਬੈਠੇ ਵਿਆਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਬਿੱਕਰ ਸਿੰਘ ਵਾਸੀ ਅਕਾਲ ਪੱਤੀ ਮਹਿਣਾ ਹਾਲ ਮੀਅਲਾਨੀ ਜੋਤੇ, ਢਾਬਾ ਯੂ.ਪੀ-ਪੰਜਾਬ ਤਹਿਸੀਲ ਸਿਲੀਗੁੜੀ ਜਿਲ•ਾ ਦਾਰਜੀਲਿੰਗ ਸਟੇਟ ਪੱਛਮੀ ਬੰਗਾਲ ਦੱਸਿਆ। ਉਕਤ ਬਰੀਜਾ ਕਾਰ ਦੀ ਡਿੱਗੀ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ। ਕਾਰ ਦੇ ਡੈਸ ਬੋਰਡ ਵਿੱਚੋ 18 ਲੱਖ 68 ਹਜਾਰ ਰੁਪਏ ਬਰਾਮਦ ਹੋਏ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾਂ ਨੰਬਰ 144 ਮਿਤੀ 14.10.2018 ਅ/ਧ 18/25 /61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਲਾਲ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਵਿਰੁੱਧ ਪਹਿਲਾਂ ਵੀ ਪੱਛਮੀ ਬੰਗਾਲ ਵਿੱਚ ਭੁੱਕੀ ਚੂਰਾ-ਪੋਸਤ ਦਾ ਇੱਕ ਮਕੱਦਮਾ ਦਰਜ ਹੈ।ਦੋਸ਼ੀਆਂ ਦੇ ਸਾਬਕਾ ਰਿਕਾਰਡ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।ਗ੍ਰਿਫਤਾਰ ਕੀਤੇ ਉਕਤ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।