ਪਿੰਡ ਚਨਾਰਥਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ।
ਫਤਹਿਗੜ੍ਹ ਸਾਹਿਬ, 14 ਅਕਤੂਬਰ(ਦੀਦਾਰ ਗੁਰਨਾ ) ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੜਾਅਵਾਰ ਪੂਰੇ ਕਰਨ ਲਈ ਹਲਕੇ ਦੇ ਕਾਂਗਰਸੀ ਆਗੂਆਂ ਨੇ ਵਿਧਾਇਕ ਨਾਗਰਾ ਦਾ ਧੰਨਵਾਦ ਕੀਤਾ| ਉਨ੍ਹਾਂ ਕਿਹਾ ਕਿ ਵਿਧਾਇਕ ਨਾਗਰਾ ਨੇ ਜਿਥੇ ਜ਼ਿਲੇ ਸਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਨੂੰ ਸਬ ਤਹਿਸੀਲ ਬਣਵਾ ਕੇ ਇਲਾਕੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ| ਉਨ੍ਹਾਂ ਕਿਹਾ ਕਿ ਵਿਧਾਇਕ ਦੀ ਮਿਹਨਤ ਸਦਕਾ ਚਨਾਰਥਲ ਕਲਾਂ ਤੋਂ ਬਾਲਪੁਰ, ਚਨਾਰਥਲ ਕਲਾਂ ਤੋਂ ਭੱਲਮਾਜਰਾ ਤੇ ਚਨਾਰਥਲ ਕਲਾਂ ਤੋਂ ਅਤਾਪੁਰ ਸੜਕਾਂ ਦੀ ਕਰੀਬ 13 ਸਾਲਾਂ ਬਾਅਦ ਕਰਵਾਈ ਸਪੈਸ਼ਲ ਮੁਰੰਮਤ ਕਰਵਾਈ ਗਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਪਣੇ ਕੰਮਾਂ ਲਈ ਸਬ ਤਹਿਸੀਲ ਵਿਖੇ ਆਉਣ ਵਿੱਚ ਹੋਰ ਵਧੇਰੇ ਅਸਾਨੀ ਹੋਵੇਗੀ| ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੀਆਂ ਅਕਾਲੀ ਭਾਜਪਾ ਸਰਕਾਰਾਂ ਨੇ ਹਲਕੇ ਦੇ ਵਿਕਾਸ ਨੂੰ ਹਮੇਸ਼ਾਂ ਅੱਖੋਂ ਪਰੋਖੇ ਕਰੀ ਰੱਖਿਆ ਜਦੋਂ ਕਿ ਵਿਧਾਇਕ ਨਾਗਰਾ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਕੇ ਇਹ ਸਿੱਧ ਕੀਤਾ ਗਿਆ ਹੈ ਕਿ ਕਾਂਗਰਸ ਸਰਕਾਰ ਹਮੇਸ਼ਾ ਵਿਕਾਸ ਨੂੰ ਮੋਹਰੀ ਰੱਖਦੀ ਹੈ ਅਤੇ ਅਕਾਲੀਆਂ ਵਾਂਗ ਸਿਰਫ ਆਪਣੇ ਸਿਆਸੀ ਮੰਤਵ ਪੂਰੇ ਕਰਨ ਨੂੰ ਹੀ ਤਰਜੀਹ ਨਹੀਂ ਦਿੱਤੀ ਜਾਂਦੀ| ਕਾਂਗਰਸੀ ਆਗੂਆਂ ਨੇ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਿਸ ਮਿਹਨਤ ਤੇ ਇਮਾਨਦਾਰੀ ਨਾਲ ਸ. ਨਾਗਰਾ ਵੱਲੋਂ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਛੇਤੀ ਹੀ ਚਨਾਰਥਲ ਕਲਾਂ ਤੋਂ ਰੁੜਕੀ ਨੂੰ ਜਾਂਦੀ ਸੜਕ ਦੀ ਮੁਰੰਮਤ ਵੀ ਕਰਵਾਈ ਜਾਵੇਗੀ| ਇਸ ਮੌਕੇ ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਇੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਨੰਬਰਦਾਰ ਜਗਦੀਪ ਸਿੰਘ, ਗੁਰਕ੍ਰਿਪਾਲ ਸਿੰਘ ਕੁੱਕੂ, ਕ੍ਰਿਸ਼ਨ ਲਾਲ, ਪਰਮਵੀਰ ਸਿੰਘ ਟਿਵਾਣਾ, ਪ੍ਰਦੀਪ ਸਿੰਘ ਠੇਕੇਦਾਰ, ਹਰਿੰਦਰ ਸਿੰਘ ਸੂਬੇਦਾਰ, ਗੁਰਤੇਜ ਸਿੰਘ, ਮਨਪ੍ਰੀਤ ਸਿੰਘ, ਦਿਲਬਾਗ ਸਿੰਘ ਨੀਟਾ,ਲਾਡੀ ਟਿਵਾਣਾ ਆਦਿ ਹਾਜ਼ਰ ਸਨ।