ਨਵੀਂ ਦਿੱਲੀ, 25 ਸਤੰਬਰ 2018 - ਮੋਟੋਰੋਲਾ ਨੇ ਭਾਰਤ ਵਿੱਚ ਆਪਣਾ ਨਵਾਂ ਸਮਾਰਟ ਫੋਨ Motorola One Power ਲੌਂਚ ਕਰ ਦਿੱਤਾ ਹੈ। Motorola One Power ਭਾਰਤ ਵਿੱਚ ਲੌਂਚ ਹੋਣ ਵਾਲੀ ਕੰਪਨੀ ਦਾ ਪਹਿਲਾ Android One ਸਮਾਰਟਫੋਨ ਹੈ। ਮਟਰੋਲਾ ਨੇ ਇਸ ਫੋਨ 'ਚ 5,000 mAh ਬੈਟਰੀ ਦਿੱਤੀ ਹੈ।
Motorola One Power ਟਰਬੋ ਚਾਰਜਿੰਗ ਫ਼ੀਚਰ ਦੇ ਨਾਲ ਲੌਂਚ ਹੋਇਆ ਹੈ ਅਤੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ 15 ਮਿੰਟ ਚਾਰਜ ਕਰਨ ਤੋਂ ਬਾਅਦ ਇਸ ਫੋਨ ਦੀ ਬੈਟਰੀ 6 ਘੰਟੇ ਚੱਲੇਗੀ।
24 ਸਤੰਬਰ 2018 ਤੋਂ ਇਸ ਫੋਨ ਦੀ ਪ੍ਰੀ-ਬੂਕਿੰਗ ਸ਼ੁਰੂ ਗਈ ਹੈ। ਇਸ ਫੋਨ ਦੀ ਸੇਲ 5 ਅਕਤੂਬਰ ਤੋਂ ਸ਼ੁਰੂ ਹੋਏਗੀ।
ਇਸ ਫੋਨ ਦੀ ਕੀਮਤ 15,999 ਰੁਪਏ ਹੈ। Motorola One Power ਔਨਲਾਇਨ ਸੇਲ ਲਈ Flipkart ਐਕਸਕਲੂਸਿਵ ਹੋਵੇਗਾ। ਇਹ ਸਮਾਰਟਫੋਨ ਔਫਲਾਇਨ Moto Hubs ਦੇ ਜ਼ਰੀਏ ਵੇਚੇ ਜਾਣਗੇ।