ਚੰਡੀਗੜ੍ਹ, 25 ਸਤੰਬਰ 2018 - ਹਿਮਾਚਲ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੇ ਦਿਨੀਂ ਪੌਂਗ ਡੈਮ ਦੇ ਗੇਟ ਖੋਲ੍ਹਣ ਬਾਰੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਅਡਵਾਇਜ਼ਰੀ ਜਾਰੀ ਕੀਤੀ ਗਈ ਸੀ। ਜਿਸਨੂੰ ਕਿ ਅੱਜ ਦੇ ਤਾਜ਼ਾ ਹਾਲਾਤਾਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਡੈਮ ਦੇ ਗੇਟ ਖੋਲ੍ਹਣ ਦਾ ਇਰਾਦਾ ਬਦਲ ਲਿਆ।
ਈਸ਼ਾ ਕਾਲੀਆ ਡੀ ਸੀ ਹੁਸ਼ੀਆਰਪੁਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਫਿਲਹਾਲ ਪੌਂਗ ਡੈਮ ਦੀ ਸਥਿਤੀ ਸਥਿਰ ਹੈ ਤੇ ਉਥੋਂ ਪਾਣੀ ਛੱਡਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਕਤ ਪੌਂਗ ਡੈਮ 'ਚ ਪਾਣੀ ਦਾ ਲੈਵਲ ਇੱਕ ਜਗ੍ਹਾ ਸਥਿਰ ਬਣਿਆ ਹੋਇਆ ਹੈ ਤੇ ਜੋ ਅੱਜ ਮੌਸਮ ਸਾਫ ਹੋਣ ਦੀ ਵਜ੍ਹਾ ਕਾਰਨ ਸਥਿਰ ਬਣਿਆ ਹੋਇਆ ਹੈ ਤੇ ਫਿਲਹਾਲ ਡੈਮ ਦੇ ਗੇਟ ਖੋਲ੍ਹਣ ਦੀ ਨੌਬਤ ਨਹੀਂ ਹੈ।
ਪ੍ਰਸ਼ਾਸਨ ਅਨੁਸਾਰ ਉਹ ਕੱਲ੍ਹ ਤੱਕ ਡੈਮ 'ਚ ਪਾਣੀ ਦੇ ਪੱਧਰ ਨੂੰ ਨੋਟ ਕਰਨਗੇ। ਜੇਕਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠ ਰਿਹਾ ਤਾਂ ਪੌਂਗ ਡੈਮ 'ਚੋਂ ਪਾਣੀ ਨਹੀਂ ਛੱਡਿਆ ਜਾਵੇਗਾ।