ਸੰਘਰਸ਼ਸ਼ੀਲ ਨਾਗਰਿਕਾਂ ਨੂੰ ਸੰਬੋਧਨ ਕਰਦੇ ਹੋਏ ਕਮਿਉਨਿਸਟ ਆਗੂ
ਜਗਦੀਸ਼ ਥਿੰਦ
ਫਾਜ਼ਿਲਕਾ 25 ਸਤੰਬਰ : ਉਪਮੰਡਲ ਦੇ ਪਿੰਡ ਹਸਤਾ ਕਲਾਂ ਦੇ ਵਾਸੀਆਂ ਵੱਲੋਂ ਦੋ ਪੰਚਾਇਤਾਂ ਨੂੰ ਇੱਕ ਕਰਨ ਦੇ ਲਈ ਅੱਜ ਲਗਾਤਾਰ 11ਵੇਂ ਦਿਨ ਵੀ ਪਿੰਡ ਦੇ ਚੌਕ ਤੇ ਸ਼ਾਂਤਮਈ ਢੰਗ ਨਾਲ ਧਰਨਾ ਲਗਾਇਆ ਗਿਆ ਅਤੇ ਪਿੰਡ ਵਾਸੀ 7 ਵਿਅਕਤੀ ਗੁਰਚਰਨ ਸਿੰਘ, ਜੋਰਾ ਸਿੰਘ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਹਰਭਜਨ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ ਭੁੱਖ ਹੜ੍ਹਤਾਲ ਤੇ ਬੈਠੇ।ਦੋ ਪੰਚਾਇਤਾਂ ਦੇ ਏਕੀਕਰਨ ਲਈ ਕਈ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਬਲਾਕ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਦੀਵਾਨ ਸਿੰਘ ਨੇ ਕਿਹਾ ਕਿ ਪੰਚਾਇਤ ਦੇ ਏਕੀਕਰਨ ਲਈ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਾਥ ਦਿੱਤਾ ਜਾਵੇਗਾ ।ਕਾਮਰੇਡ ਆਗੂਆਂ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਇਹ ਜਾਇਜ਼ ਮੰਗ ਹੈ ਅਤੇ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਇਸ ਲਈ ਗੰਭੀਰ ਹੋਣਾ ਚਾਹੀਦਾ ਹੈ ।ਜਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਹਸਤਾ ਕਲਾਂ ਜੋ ਕਿ 7 ਪਿੰਡਾਂ ਦੀ ਇਕੋ ਪੰਚਾਇਤ ਸੀ ਅਤੇ ਜ਼ਰੂਰਤ ਮਹਿਸੂਸ ਕਰਦੇ ਹੋਏ ਉਸ ਸਮੇਂ ਹਸਤਾ ਕਲਾਂ 'ਚੋਂ ਚਾਰ ਪੰਚਾਇਤਾਂ ਸੱਦੂ ਸਿੰਘ ਢਾਣੀ, ਝੰਗੜ ਭੈਣੀ, ਨਵਾਂ ਹਸਤਾ ਅਤੇ ਹਸਤਾ ਕਲਾਂ ਬਣਾਈਆਂ ਗਈਆਂ ਸਨ, ਪਰ ਹੁਣ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਰਾਜਨੀਤਿਕ ਪੈਠ ਬਣਾਏ ਰੱਖਣ ਲਈ ਸ਼ਿਵ ਨਗਰ ਨਾਮ ਦੀ ਇਕ ਹੋਰ ਪੰਚਾਇਤ ਵੱਖਰੀ ਕਰਵਾਉਣ ਸਬੰਧੀ ਮੰਜ਼ੂਰੀ ਲੈ ਲਈ ਹੈ ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਨਵੀਂ ਵਖਰੀ ਪੰਚਾਇਤ ਦੀ ਚੋਣ ਲਈ ਮਿਲੀ ਮੰਜੂਰੀ ਦਾ ਪਤਾ ਲੱਗਿਆ ਤਾਂ ਉਹ ਰੋਸ 'ਚ ਆ ਗਏ ਅਤੇ ਇਸ ਗੱਲ ਦਾ ਰੋਸ ਪ੍ਰਗਟ ਕੀਤਾ ਕਿ ਨਵੀਂ ਸਿਵ ਨਗਰ ਨਾਮਕ ਬਣੀ ਪੰਚਾਇਤ ਨੂੰ ਵਾਪਸ ਹਸਤਾ ਕਲਾਂ 'ਚ ਹੀ ਮਰਜ਼ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੇ ਸਕੂਲ ਸਰਟੀਫਿਕੇਟਾਂ, ਆਧਾਰ ਕਾਰਡਾਂ, ਪੈਨਸ਼ਨ ਸਕੀਮਾਂ ਅਤੇ ਕਈ ਹੋਰ ਕਾਗਜ਼ਾਂ ਸਬੰਧੀ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ 19 ਸਤੰਬਰ 2018 ਨੂੰ ਪਿੰਡ ਹਸਤਾ ਕਲਾਂ ਦੇ ਵਾਸੀਆਂ ਵੱਲੋਂ ਚੋਣਾਂ ਦਾ ਬਾਇਕਾਟ ਕੀਤਾ ਗਿਆ ਸੀ। ਕਿਉਂਕਿ ਜੋ ਦੋ ਪੰਚਾਇਤਾਂ ਬਣਾਈਆਂ ਗਈਆਂ ਹਨ ਲੋਕ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਨ।
ਇਸ ਮੌਕੇ ਸਾਬਕਾ ਪੰਚ ਰੂਪ ਸਿੰਘ, ਰਮੇਸ਼ ਸਿੰਘ, ਪੂਰਨ ਸਿੰਘ, ਮਨਜੀਤ ਸਿੰਘ, ਅਸ਼ੋਕ ਕੁਮਾਰ, ਗੁਰਦੀਪ ਸਿੰਘ, ਸੁਨੀਲ ਕੁਮਾਰ, ਬਲਵਿੰਦਰ ਸਿੰਘ, ਨਿਹਾਲ ਸਿੰਘ, ਜ਼ੋਰਾ ਸਿੰਘ, ਜਸਪਾਲ ਸਿੰਘ, ਜਸਵਿੰਦਰ ਸਿੰਘ, ਕੁਲਵੰਤ ਸਿੰਘ, ਵਰਿਆਮ ਸਿੰਘ, ਪਰਵਿੰਦਰ ਸਿੰਘ, ਜੀਤ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।