ਚੰਡੀਗੜ੍ਹ ਵੱਲ ਨਵੀਆਂ ਵੋਲਵੋ ਬੱਸਾਂ ਰਵਾਨਾ ਕਰਨ ਮੌਕੇ ਜਨਰਲ ਮੈਨੇਜਰ ਜਗਦੀਸ਼ ਸਿੰਘ , ਟਰੈਫਿਕ ਮੈਨੇਜਰ ਜਸਵਿੰਦਰ ਸਿੰਘ ਚਹਿਲ ਅਤੇ ਹੋਰ ਅਧਿਕਾਰੀ
ਬਾਬੂਸ਼ਾਹੀ ਬਿਉਰੋ
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਵਲੋਂ ਸ੍ਰੀ ਮੁਕਤਸਰ ਸਾਹਿਬ ਰੋਡਵੇਜ਼ ਡਿਪੂੂ ਨੂੰ ਤਿੰਨ ਨਵੀਂਆਂ ਸੁਪਰ ਇੰਟਗਰਲ ਵੋਲਵੋ ਏ ਸੀ ਬੱਸਾਂ ਦਿੱਤੀਆਂ ਗਈਆਂ ਹਨ। ਇਹ ਅਰਾਮਦਾਇਕ ਅਤੇੇ ਲਮੇਰੇ ਸਫ਼ਰ ਲਈ ਬਹੁਤ ਢੁੁਕਵੀਆਂ ਹਨ। ਇੰਨਾਂ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਚੰਡੀਗੜ ਜਾਣਾ ਬਹੁਤ ਅਸਾਨ ਹੋ ਗਿਆ ਹੈ।
ਰੋੋਡਵੇਜ ਡਿਪੂ ਦੇ ਜਨਰਲ ਮੈੈਨੇਜਜਰ ਸ. ਜਗਦੀਸ਼ ਸਿੰਘ ਨੇ ਦੱਸਿਆਂ ਕਿ ਇੰਨਾਂ ਬੱਸਾਂ ਦੀ ਸਮਾਂ ਸਾਰਣੀ ਇਸ ਤਰਾਂ ਬਣਾਈ ਗਈ ਹੈ ਕਿ ਵਿਅਕਤੀ ਸਵੇਰੇ 9 ਵਜੇੇ ਚੰਡੀਗੜ ਪੁੱਜ ਸਕਦਾ ਹੈ ਅਤੇ ਰਾਜਧਾਨੀ ਵਿਖੇ ਦਿਨ ਭਰ ਦੇ ਕੰਮ ਨਿਪਟਾ ਕੇ ਸ਼ਾਮ ਨੂੰ 4.48 ਤੇ ਸ੍ਰੀ ਮੁਕਤਸਰ ਸਾਹਿਬ ਲਈ ਵਾਪਿਸ ਬਸ ਫੜ ਸਕਦਾ ਹੈ। ਉਨਾਂ ਦੱਸਿਆ ਕਿ ਇੰੰਨਾਂ ਬੱਸਾਂ ਤੇ ਸਫ਼ਰ ਲਈ ਬੁਕਿੰਗ ਲਈ ਫੋਨ ਨੰਬਰ 87279-99033 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ www.travelyaari.com ਤੇੇ ਆਨਲਾਇਨ ਬੁਕਿੰਗ ਦੀ ਸਹੂਲਤ ਵੀ ਮੁਹੱਈਆਂ ਕਰਵਾਈ ਗਈ ਹੈ।
ਸਥਾਨਕ ਡਿਪੂ ਦੇ ਟ੍ਰੈਫਿਕ ਮੈਨਜਰ ਜਸਵਿੰਦਰ ਸਿੰੰਘ ਚਹਿਲ ਨੇ ਦੱਸਿਆ ਕਿ ਪਹਿਲੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 4:20 ਵਜੇ ਚੱਲ ਕੇ 7 ਵਜੇ ਲੁੁਧਿਆਣਾ ਅਤੇ 9 ਵਜੇ ਚੰਡੀਗੜ ਪੁਜੇਗੀ ਅਤੇ 11:55 ਵਜੇ ਚੰਡੀਗੜ ਤੋਂ ਵਾਪਿਸ ਚੱਲ ਕੇ 1:20 ਤੋਂ ਲੁਧਿਆਣਾ ਹੁੰਦੀ ਹੋਈ 4 ਵਜੇ ਵਾਪਿਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ।
ਦੂਜੀ ਬੱਸ ਸ੍ਰੀ ਮੁਕਤਸਰ ਸਾਹਿਬ ਤੋਂ ਸਵੇਰੇ 6:28 ਵਜੇ ਚਲੇਗੀ ਤੇ 9:20 ਤੇ ਲੁਧਿਆਣਾ ਹੁੰਦੀ ਹੋਈ 11:30 ਵਜੇ ਚੰਡੀਗੜ ਪੁਜੇਗੀ। ਇਹ ਬੱਸ 2 ਵਜੇ ਚੰੰੰੰਡੀਗੜ ਤੋਂ ਵਾਪਿਸ ਚੱਲੇਗੀ ਅਤੇੇ 4:10 ਵਜੇ ਲੁਧਿਆਣਾ ਹੁੰਦੇ ਹੋਏ 7:15 ਵਜੇ ਸ਼ਾਮ ਨੂੰ ਸ੍ਰੀ ਮੁਕਤਸਰ ਵਾਪਿਸ ਆ ਜਾਵੇਗੀ।
ਜਦਕਿ ਤੀਜੀ ਬੱਸ ਸਵੇਰੇ 8:30 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਚਲੇਗੀ ਅਤੇ 12 ਵਜੇ ਲੁਧਿਆਣਾ ਹੁੰਦੇੇ ਹੋਏੇ 2:10 ਤੇ ਚੰਡੀਗੜ ਪੁੱਜੇਗੀ ਅਤੇ ਸ਼ਾਮ 4:48 ਤੇ ਚੰਡੀਗੜ ਤੋਂ ਚੱਲਕੇ 7 ਵਜੇ ਲੁਧਿਆਣਾ ਹੁੰਦੇ ਹੋਏ 9:40 ਤੇ ਵਾਪਿਸ ਸ੍ਰੀ ਮੁਕਤਸਰ ਸਾਹਿਬ ਪੁੱਜ ਜਾਵੇਗੀ। ਉਨਾਂ ਜ਼ਿਲੇੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ।