ਜਗਦੀਪ ਕਾਹਲੋਂ
ਨਵੀਂ ਦਿੱਲੀ, 25 ਸਤੰਬਰ 2018 -ਭਾਰਤੀ ਸਾਈਕਲਿਸਟਾਂ ਨੇ ਇਤਿਹਾਸ ਵਿੱਚ ਨਵੇ ਪੰਨੇ ਜੌੜਦਿਆਂ ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਤੇ ਕਬਜ਼ਾ ਕਰ ਲਿਆ ਹੈ।ਪਿਛਲੇ ਦਿਨੀਂ 21 ਤੋ 23 ਸਤਬੰਰ ਤੱਕ ਇੰਦਰਾ ਗਾਂਧੀ ਇੰਡੋਰ ਸਾਈਕਲਿੰਗ ਵੈਲਡਰੋਮ ਵਿਖੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵਲੋ ਪੰਜਵੇ ਟ੍ਰੈਕ ਏਸ਼ੀਆ ਕੱਪ ਕਰਵਾਇਆ ਗਿਆ।ਇਸ ਟ੍ਰੈਕ ਏਸ਼ੀਆ ਕੱਪ ਵਿੱਚ ਏਸ਼ੀਆ ਦੇ 11 ਮੁਲਕਾਂ ਦੀਆਂ ਟੀਮਾਂ ਨੇ ਭਾਗ ਲਿਆ।ਇਸ ਟ੍ਰੈਕ ਏਸ਼ੀਆ ਕੱਪ ਵਿੱਚ ਆਸਟ੍ਰੇਲੀਆ ਦੀ ਟੀਮ ਨੇ ਵਿਸ਼ੇਸ਼ ਸੱਦੇ ਤੇ ਭਾਗ ਲਿਆ।ਭਾਰਤੀ ਸਾਈਕਲਿਸਟਾਂ ਨੇ ਪਿਛਲੇ ਸਾਲ ਟ੍ਰੈਕ ਏਸ਼ੀਆ ਕੱਪ,ਏਸ਼ੀਅਨ ਸਾਈਕਲਿੰਗ ਚੈਪੀਅਨਸ਼ੀਪ,ਤੇ ਜੂਨੀਅਰ ਵਰਲਡ ਕੱਪ ਵਿੱਚ ਭਾਰਤ ਲਈ ਤਗਮੇ ਜਿੱਤੇ ਸਨ।ਟ੍ਰੈਕ ਏਸ਼ੀਆ ਕੱਪ ਵਿੱਚ ਭਾਰਤੀ ਸਾਈਕਲਿਸਟਾਂ ਨੇ ਭਾਰਤ ਲਈ 6 ਸੋਨੇ,5 ਚਾਂਦੀ ਤੇ 2 ਕਾਂਸੇ ਦੇ ਤਗਮੇ ਜਿੱਤੇ।ਇੰਡੋਨੇਸ਼ੀਆ ਦੀ ਟੀਮ ਨੇ 4 ਸੋਨ,3 ਚਾਂਦੀ ਤੇ 1 ਕਾਂਸੇ ਤਮਗਿਆ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਹਾਂਗਕਾਂਗ ਨੇ 4 ਸੋਨ ਅਤੇ 2 ਕਾਂਸੀ ਦੇ ਤਮਗਿਆ ਨਾਲ ਇਸ ਟ੍ਰੈਕ ਏਸ਼ੀਆ ਕੱਪ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਇਸ ਟ੍ਰੈਕ ਏਸ਼ੀਆ ਕੱਪ ਵਿੱਚ ਸਾਈਕਲਿਸਟਾਂ ਨੂੰ ਵਿਸ਼ਵ ਕੱਪ,ਵਿਸ਼ਵ ਚੈਂਪੀਅਨਸ਼ਿਪ, 2020 ਵਿੱਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਮੌਕਾ ਮਿਲਿਆ।ਪਹਿਲੇ ਦਿਨ ਭਾਰਤੀ ਸਾਈਕਲਿਸਟਾਂ ਜੇਤੂ ਸ਼ੁਰੂੁਆਤ ਕਰਦਿਆਂ ਭਾਰਤ ਦੇ ਜੂਨੀਅਰ ਬਿਲਾਲ ਅਹਿਮਦ ਡਾਰ ਨੇ ਜੂਨੀਅਰ ਪੁਰਸ਼ ਵਰਗ ਵਿਚ 15 ਕਿਲੋਮੀਟਰ ਪੁਆਇੰਟ ਰੇਸ ਈਵੈਂਟ ਵਿੱਚ 19 ਅੰਕ ਨਾਲ ਚਾਂਦੀ ਦਾ ਤਮਗਾ ਜਿੱਤਿਆ ।ਸੇਨਕਾ ਟੀਮ (ਭਾਰਤ ਦੀ ਇਕ ਹੋਰ ਟੀਮ) ਦੇ ਵੇਨਣਪਾ ਐਸ ਕੇਂਗਲਗੁਤੀ ਨੇ ਕਾਂਸੀ ਦਾ ਤਗਮਾ ਜਿੱਤਿਆ।ਭਾਰਤੀ ਮਹਿਲਾ ਸਾਈਕਲਿਸਟ ਮਯੁਰੀ ਲਿਊਟ ਨੇ ਮਹਿਲਾ ਜੂਨੀਅਰ 500 ਮੀਟਰ ਟਾਈਮ ਟਰਾਈਲ ਈਵੈਂਟ ਵਿੱਚ ਪਹਿਲੇ ਸੋਨ ਤਮਗਾ ਜਿੱਤਿਆ।ਭਾਰਤੀ ਪੁਰਸ਼ ਟੀਮ ਨੇ ਕਾਜ਼ਿਖਸਤਾਨ ਟੀਮ ਨੂੰ ਹਰਾ ਕੇ ਇਕ ਹੋਰ ਸੋਨ ਪ੍ਰਾਪਤ ਕੀਤਾ ,ਭਾਰਤੀ ਸਾਈਕਲਿਸਟ ਏਸੋ, ਅਭਿਸ਼ੇਕ ਅਤੇ ਜੇਮਸ ਸਿੰਘ ਨੇ 46.804 ਸੈਕਿੰਡਾਂ ਦਾ ਸਮਾ ਲੈ ਕੇ ਸੋਨ ਤਗਮਾ ਜਿਤਿੱਆ।ਭਾਰਤੀ ਸਾਈਕਲਿਸਟ ਸਾਹਿਲ, ਸਾਨੂ ਰਾਜ ਅਤੇ ਅਪੋਲੋਨਿਯਨ ਨੇ 47.103 ਸਕਿੰਟ ਨਾਲ ਚਾਂਦੀ ਦਾ ਤਗਮਾ ਜਿੱਤਿਆ।ਪੁਰਸ਼ ਜੂਨੀਅਰ 3 ਕਿਲੋਮਟਿਰ ਵਿਅਕਤੀਗਤ ਪਰਸ਼ੂਟ ਈਵੈਂਟ ਵਿੱਚ ਭਾਰਤ ਦੇ ਬਿਲਾਲ ਅਹਿਮਦ ਨੇ 3: 28.903 ਸਕਿੰਟਾਂ ਦੇ ਸਮੇਂ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ, ਇਹ ਟ੍ਰੈਕ ਏਸ਼ੀਆ ਕੱਪ ਦਾ ਦੂਜਾ ਸਿਲਵਰ ਸੀ ਜਦਕਿ ਕਾਜ਼ਿਖਸਤਾਨ ਦੇ ਡਾਨਿਲ ਪਿੱਖਤੀ ਨੇ 3: 28.273 ਸੈਕਿੰਡ ਨਾਲ ਇਸ ਟੂਰਨਾਮੈਂਟ ਵਿੱਚ ਦੂਜਾ ਸੋਨ ਤਮਗਾ ਜਿੱਤਿਆ।ਮਹਿਲਾ ਜੂਨੀਅਰ ਵਿਚ 2 ਕਿਲੋਮੀਟਰ ਵਿਅਕਤੀਗਤ ਪਰਸ਼ੂਟ ਈਵੈਂਟ ਚ ਭਾਰਤ ਦੀ ਸਵੈਸਤੀ ਸਿੰਘ ਨੇ 2: 41.123 ਸੈਕਿੰਡ ਦੇ ਸਮੇਂ ਨਾਲ ਸੋਨੇ ਦਾ ਤਮਗਾ ਜਿੱਤਿਆ।ਪੁਰਸ਼ਾਂ ਦੇ ਸਕ੍ਰੈਚ ਰੇਸ 15 ਕਿ.ਮੀ. ਦਾ ਥਰੂਕਿਤ ਬੁੱਰੂਤਨਾਥਨਕੋਰਨ ਅਤੇ ਥਾਈਲੈਂਡ ਦੇ ਪਟੌਮਪੌਬ ਫੋਨਾਰਜਥਨ ਨੇ ਕ੍ਰਮਵਾਰ ਸੋਨਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਨੀਦਰਲੈਂਡ ਤੋਂ ਰਿਆਨ ਜੇਮ ਨੇ ਕਾਂਸੀ ਦਾ ਤਗਮਾ ਜਿੱਤਿਆ।ਜੂਨੀਅਰ 200 ਮੀਟਰ ਸਪ੍ਰਿੰਟ ਈਵੈਂਟ ਵਿੱਚ ਭਾਰਤ ਦੇ ਸਟਾਰ ਸਾਈਕਲਿਸਟ ਏਸੋ ਅਲਬੇਨ ਨੇ 10.500 ਸੈਕਿੰਡ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ, ਕਾਜ਼ਿਖਸਤਾਨ ਦੇ ਦਿਮਿਤਰੀ ਰੇਜ਼ਾਨੋਵ (10.863 ਸੈਕਿੰਡ) ਅਤੇ ਭਾਰਤ ਦੇ ਜੇਮਸ ਸਿੰਘ (11.132 ਸੈਕਿੰਡ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤੇ।ਭਾਰਤੀ ਮਹਿਲਾ ਟੀਮ ਨੇ ਮਹਿਲਾ ਜੂਨੀਅਰ 200 ਮੀਟਰ ਸਪ੍ਰਿੰਟ ਈਵੈਂਟ ਚ ਮਯੁਰੀ ਲੂਟੇ ਨੇ 12.263 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ।ਥਾਈਲੈਂਡ ਦੇ ਕੰਨਾਰਾਲ ਹੌਕਾਵ ਨੇ 12.871 ਸੈਕਿੰਡ ਨਾਲ ਚਾਂਦੀ ਤੇ ਕਾਜ਼ਿਖਸਤਾਨ ਦੀ ਆਲੋਨਾ ਅਬਰਾਮਚੋਕ ਨੇ ਕਾਂਸੀ ਦਾ ਤਗਮਾ ਜਿੱਤਿਆ।ਪੁਰਸ਼ਾਂ ਦੇ ਏਲੀਟ ਕੀਇਰਿਨ ਈਵੈਂਟ ਵਿੱਚ ਸਿਨਿਕਾ ਦੇ ਅਮਰਜੀਤ ਸਿੰਘ ਨੇਗੀ ਨੇ ਕਾਂਸੇ ਦਾ ਤਮਗਾ ਜਿੱਤਿਆ। ਕਾਜ਼ਿਖਸਤਾਨ ਅਤੇ ਇੰਡੋਨੇਸ਼ੀਆ ਦੇ ਸਾਈਕਲਿਸਟਾਂ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।ਭਾਰਤ ਦੇ ਸਟਾਰ ਸਾਈਕਲਿਸਟ ਏਸੋ ਅਲਬੇਨ ਨੇ ਇਸ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਸ ਨੇ ਟੀਮ ਸਪ੍ਰਿੰਟ ਤੇ ਵਿਅਕਤੀਗਤ ਸਪ੍ਰਿੰਟ ਇਤਹਾਸਕ 2 ਗੋਲਡ ਮੈਡਲ ਜਿੱਤੇ ।ਏਸੋ ਅਲਬੇਨ ਨੇ ਸਵਿਟਜ਼ਰਲੈਂਡ ਦੇ ਏਗਲ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਏਸੋ ਅਲਬੇਨ ਨੇ ਦੱਸਿਆ ਕੀ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਹਮੇਸ਼ਾ ਸਹਿਯੋਗ ਕੀਤਾ।ਇਸ ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਬਾਰੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸਕੱਤਰ ੳਂੁਕਾਰ ਸਿੰਘ ਨੇ ਸਾਈਕਲਿਸਟਾਂ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕੀ ਆਉਣ ਵਾਲੀਆ 2020 ਵਿੱਚ ਟੋਕੀਓ ਓਲੰਪਿਕ ਵਿੱਚ ਭਾਰਤੀ ਸਾਈਕਲਿਸਟ ਕੁਆਲੀਫਾਈ ਕਰਨਗੇ।ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼੍ਰੀ ਰਾਜੀਵ ਮਹਿਤਾ ਨੇ ਸਮਾਪਤੀ ਸਮਾਰੋਹ ਚ ਜੇਤੂ ਸਾਈਕਲਿਸਟਾਂ ਨੂੰ ਤਗਮੇ ਪ੍ਰਦਾਨ ਕੀਤੇ।ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਵਿੱਚ 11 ਲੱਖ ਦੀ ਕੀਮਤ ਦਾ ਸਾਈਕਲ ਖਿੱਚ ਦਾ ਕੇਂਦਰ ਰਿਹਾ।ਉਮੀਦ ਹੈ ਕਿ ਭਾਰਤੀ ਸਾਈਕਲਿਸਟ ਇਸੇ ਤਰ੍ਹਾਂ ਭਾਰਤ ਲਈ ਅੰਤਰਰਾਸ਼ਟਰੀ ਪੱਧਰ ਤੇ ਤਗਮੇ ਜਿੱਤਦੇ ਰਹਿਣਗੇ।