ਫ਼ਿਰੋਜ਼ਪੁਰ 24 ਸਤੰਬਰ (ਗੁਰਿੰਦਰ ਸਿੰਘ) ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਹੋਈਆਂ ਚੋਣਾਂ ਵਿੱਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵੋਟਰਾਂ ਵੱਲੋਂ ਕਾਂਗਰਸੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਬੀਬੀ ਸਤਿਕਾਰ ਕੌਰ ਗਹਿਰੀ ਨੇ ਅੱਜ ਆਪਣੇ ਨਿਵਾਸ ਵਿਖੇ ਹਲਕੇ ਦੇ ਜਿੱਤੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦੇਣ ਹਿੱਤ ਰੱਖੇ ਧੰਨਵਾਦੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਸੂਝਵਾਨ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਹਨਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ। ਇੱਕ ਸਵਾਲ ਦੇ ਜਵਾਬ ਵਿੱਚ ਵਿਧਾਇਕਾ ਬੀਬਾ ਸਤਿਕਾਰ ਕੌਰ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਆਪਣੇ ਹਲਕੇ ਦੇ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਮਿਲਣ ਅਤੇ ਉਹਨਾਂ ਦੀਆਂ ਭਾਵਨਾਵਾਂ ਜਾਨਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਚੋਣ ਦੌਰਾਨ ਉਹਨਾਂ ਦੀ ਵਰਕਰਾਂ ਨਾਲ ਨੇੜਤਾ ਹੋਰ ਵਧੀ ਹੈ ਜੋ ਭਵਿੱਖ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਲਈ ਲਾਭਦਾਇਕ ਸਾਬਤ ਹੋਵੇਗੀ। ਇਸ ਮੌਕੇ ਗੱਲਬਾਤ ਕਰਦਿਆਂ ਵਿਧਇਕਾ ਦੇ ਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਤਾਜ਼ਾ ਚੁਣੇ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੀਆਂ ਚਾਰ ਵਿੱਚੋਂ ਤਿੰਨ ਸੀਟਾਂ 'ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਫਲ ਰਹੇ ਹਨ ਜਦ ਕਿ ਪੰਚਾਇਤ ਸੰਮਤੀ ਦੀਆਂ ਫ਼ਿਰੋਜ਼ਪੁਰ, ਮਮਦੋਟ ਅਤੇ ਘੱਲ ਖੁਰਦ ਬਲਾਕ ਦੀਆਂ ਕੁੱਲ 35 ਵਿੱਚੋਂ 33 ਸੀਟਾਂ 'ਤੇ ਕਾਂਗਰਸੀ ਉਮੀਦਵਾਰ ਭਾਰੀ ਵੋਟਾਂ ਦੇ ਅੰਤਰ ਨਾਲ ਸਫਲ ਹੋਏ ਹਨ। ਲਾਡੀ ਗਹਿਰੀ ਨੇ ਦੱਸਿਆ ਕਿ ਜ਼ੋਨ-8 ਬਾਜੀਦਪੁਰ ਵਿਚੋਂ ਉਹ ਖੁਦ ਕਾਂਗਰਸ ਦੀ ਟਿਕਟ 'ਤੇ ਚੋਣ ਲੜੇ ਅਤੇ 7 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇਤੂ ਰਹੇ ਉਹਨਾਂ ਦੱÎਸਆ ਕਿ ਜ਼ੋਨ-9 ਸ਼ੇਰ ਖਾਂ ਵਾਲਾ ਤੋਂਂ ਮਨਪ੍ਰੀਤ ਕੌਰ ਸੰਧੂ ਅਤੇ ਜ਼ੋਨ-10 ਚੱਕ ਗੁਰਦਿਆਲ ਸਿੰਘ ਤੋਂ ਬਲਵਿੰਦਰ ਕੌਰ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 3 ਪੰਚਾਇਤ ਸੰਮਤੀਆਂ ਲਈ ਹੋਈਆਂ ਚੋਣਾਂ ਵਿਚੋਂ ਬਲਾਕ ਫ਼ਿਰੋਜ਼ਪੁਰ ਦੀ ਜ਼ੋਨ 18 ਝੋਕ ਹਰੀ ਹਰ ਤੋਂ ਪਰਮਜੀਤ, ਜ਼ੋਨ 19 ਵਾਹਗੇ ਵਾਲਾ ਤੋਂ ਨਿਸ਼ਾਨ ਸਿੰਘ, ਜੌਨ 21 ਭਾਵੜਾ ਆਜਮ ਸ਼ਾਹ ਤੋਂ ਬੋਹੜ ਸਿੰਘ, ਅਤੇ ਜ਼ੋਨ 22 ਮਹਿਮਾ ਤੋਂ ਪਰਨੀਤ ਕੌਰ ਜੇਤੂ ਰਹੇ ਜਦ ਕਿ ਇਸ ਬਲਾਕ ਵਿੱਚੋਂ ਜ਼ੋਨ ਨੂਰਪੁਰ ਸੇਠਾਂ ਤੋਂ ਕੁਲਬੀਰ ਕੌਰ ਅਤੇ ਜ਼ੋਨ ਹਬੀਬ ਵਾਲਾ ਤੋਂ ਮਹਿੰਦਰੋ ਬਾਈ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ। ਇਸੇ ਤਰ੍ਹਾਂ ਪੰਚਾਇਤ ਸੰਮਤੀ ਮਮਦੋਟ ਦੇ ਜ਼ੋਨ ਜਾਮਾ ਰਖਿਆ ਹਿਤਾੜ ਤੋਂ ਪ੍ਰੀਤਮ ਕੌਰ ਜੇਤੂ ਰਹੇ ਜਦ ਕਿ ਇਸ ਬਲਾਕ ਦੇ ਲੱਖਾ ਸਿੰਘ ਵਾਲਾ ਹਿਠਾੜ ਤੋਂ ਹਰਬੰਸ ਸਿੰਘ, ਲਖਮੀਰ ਕੇ ਉਤਾੜ ਤੋਂ ਹਰਜੀਤ ਕੌਰ, ਛਾਂਗਾ ਖੁਰਦ ਤੋਂ ਸੁਮਿੱਤਰਾ ਰਾਣੀ, ਫੱਤੇ ਵਾਲਾ ਹਿਠਾੜ ਤੋਂ ਸੰਤੋ ਬਾਈ ਅਤੇ ਕਾਲਾ ਟਿੱਬਾ ਤੋਂ ਗੁਬਵਿੰਦਰ ਸਿੰਘ ਨਿਰਵਿਰੋਧ ਚੁਣੇ ਗਏ ਸਨ। ਉਨ੍ਹਾਂ ਦੱਸਿਆ ਕਿ ਪੰਚਾਇਤ ਸੰਮਤੀ ਘੱਲਖੁਰਦ ਦੇ ਜ਼ੋਨ-2 ਚੰਦੜ ਤੋਂ ਸੁਖਜਿੰਦਰ ਸਿੰਘ, ਜ਼ੋਨ-3 ਕੋਟ ਕਰੋੜ ਕਲਾਂ ਤੋਂ ਸਵਰਨਜੀਤ ਕੌਰ, ਜ਼ੋਨ-4 ਭੋਲੂ ਵਾਲਾ ਤੋਂ ਸਰਬਜੀਤ ਕੌਰ, ਜ਼ੋਨ-6 ਨਰਾਇਣ ਗੜ੍ਹ ਤੋਂ ਮਨਪ੍ਰੀਤ ਸਿੰਘ, ਜ਼ੋਨ-7 ਵਾੜਾ ਭਾਈ ਕਾ ਤੋਂ ਕਰਮਜੀਤ ਕੌਰ, ਜ਼ੋਨ-8 ਖ਼ਵਾਜਾ ਖੜਕ ਤੋਂ ਰਾਜਦੀਪ ਸਿੰਘ, ਜ਼ੋਨ-10 ਕਰਮੂ ਵਾਲਾ ਤੋਂ ਬਲਕਾਰ ਸਿੰਘ, ਜ਼ੋਨ-11 ਸੋਢੀ ਨਗਰ ਤੋਂ ਬਿੰਦਰ ਰਾਣੀ, ਜ਼ੋਨ-13 ਸੱਪਾਂ ਵਾਲੀ ਤੋਂ ਪਰਵਿੰਦਰ ਕੌਰ, ਜ਼ੋਨ-14 ਤੂਤ ਤੋਂ ਰਵਿੰਦਰ ਸਿੰਘ, ਜ਼ੋਨ-15 ਸਤੀਏ ਵਾਲਾ ਤੋਂ ਐਡਵੋਕੇਟ ਸੁਰਿੰਦਰਪਾਲ ਸਿੰਘ, ਜ਼ੋਨ-19 ਸਾਂਦੇ ਹਾਸ਼ਮ ਤੋਂ ਇੰਦਰਜੀਤ ਸਿੰਘ, ਜ਼ੋਨ-21 ਕੁੱਲਗੜ•ੀ ਤੋਂ ਛਿੰਦਰ ਕੌਰ, ਜ਼ੋਨ-22 ਚੰਗਾਲੀ ਕਦੀਮ ਤੋਂ ਚਰਨਜੀਤ ਕੌਰ, ਜ਼ੋਨ-23 ਸਾਧੂ ਸ਼ਾਹ ਵਾਲਾ ਤੋਂ ਕਾਲਾ ਸਿੰਘ ਜੇਤੂ ਰਹੇ। ਜਦ ਕਿ ਇਸ ਬਲਾਕ ਵਿੱਚੋਂ ਜ਼ੋਨ ਗਿੱਲ ਤੋਂ ਦਰਸ਼ਨ ਸਿੰਘ, ਹਰਾਜ ਤੋਂ ਤਾਰਾ ਸਿੰਘ, ਰੱਤਾ ਖੇੜਾ ਤੋਂ ਅਮਰਜੀਤ ਕੌਰ, ਬਜੀਦ ਪੁਰ ਤੋਂ ਜਤਿੰਦਰ ਸਿੰਘ, ਮੱਲਵਾਲ ਕਦੀਮ ਤੋਂ ਨਵਜੀਤ ਕੌਰ, ਡਸਟੂਲ ਸਾਹਿਬ ਤੋਂ ਸੁਖਚੈਨ ਸਿੰਘ ਮੋਹਕਮ ਖਾਂ ਵਾਲਾ ਤੇ ਸ਼ੇਰ ਖਾਂ ਜੋਨ ਤੋਂ ਪ੍ਰਭਜੋਤ ਕੌਰ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸਨ। ਇਸ ਮੌਕੇ ਮਾਨ ਸਿੰਘ ਬੈਰਕਾਂ, ਹਰਜੀਤ ਸਿੰਘ, ਸੁਖਚੈਨ ਸਿੰਘ ਮੋਹਕਮ ਖਾਂ ਵਾਲਾ, ਦਿਲਬਾਗ ਸਿੰਘ ਸ਼ੇਰਖਾਂ, ਅਮਰਿੰਦਰ ਸਿੰਘ ਟਿੱਕਾ ਆਦਿ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।