ਆਕਲੈਂਡ 24 ਸਤੰਬਰ 2018 (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਡੇਅਲਾਈਟ ਸੇਵਿੰਗ ਦੀ ਸ਼ੁਰੂਆਤ ਤਹਿਤ ਆਉਂਦੇ ਐਤਵਾਰ 30 ਸਤੰਬਰ ਨੂੰ ਸਵੇਰੇ 2 ਵਜੇ ਘੜੀਆਂ ਦਾ ਸਮਾਂ ਇਕ ਘੰਟੇ ਅੱਗੇ ਹੋ ਜਾਵੇਗਾ। ਇਹ ਸਮਾਂ ਇਸੀ ਤਰ੍ਹਾਂ 7 ਅਪ੍ਰੈਲ 2019 ਤੱਕ ਜਾਰੀ ਰਹੇਗਾ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਮਾਂ ਬਦਲਣ ਤੋਂ ਪਹਿਲੀ ਰਾਤ (29 ਸਤੰਬਰ) ਆਪਣੀਆਂ ਘੜੀਆਂ ਦਾ ਸਮਾਂ ਅੱਗੇ ਕਰ ਲਿਆ ਜਾਵੇ ਤਾਂ ਕਿ ਬਦਲਿਆ ਹੋਇਆ ਸਮਾਂ ਪ੍ਰਾਪਤ ਹੋਵੇ। ਇਸ ਨੂੰ 'ਸਪਰਿੰਗ ਫਾਰਵਾਰਡ' ਵੀ ਕਿਹਾ ਜਾਂਦਾ ਹੈ। ਸਮਾਟ ਫੋਨਾਂ ਅਤੇ ਸਮਾਟ ਘੜੀਆਂ ਉਤੇ ਇਹ ਸਮਾਂ ਆਪਣੇ ਆਪ ਬਦਲ ਜਾਵੇਗਾ। 30 ਸਤੰਬਰ ਨੂੰ ਸੂਰਜ ਇਕ ਘੰਟਾ ਲੇਟ ਚੜ੍ਹੇਗਾ ਅਤੇ ਅਸਤ ਹੋਵੇਗਾ। ਨਿਊਜ਼ੀਲੈਂਡ ਦੇ ਵਿਚ 'ਡੇਅ ਲਾਈਟ ਸੇਵਿੰਗ' ਦਾ ਇਤਿਹਾਸ 1927 ਤੋਂ ਸ਼ੁਰੂ ਹੋਇਆ ਅਤੇ 1974 ਦੇ ਵਿਚ ਟਾਈਮ ਐਕਟ ਬਣਾਇਆ ਗਿਆ ਸੀ। ਆਸਟਰੇਲੀਆ ਦੇ ਵਿਚ 7 ਅਕਤੂਬਰ ਨੂੰ ਘੜੀਆਂ ਇਕ ਘੰਟਾ ਅੱਗੇ ਹੋਣਗੀਆਂ।