ਸ੍ਰ ਮਨਪ੍ਰੀਤ ਸਿੰਘ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 24 ਸਤੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਵੱਲੋਂ ਘੱਟ ਗਿਣਤੀ (ਸਿੱਖ, ਮੁਸਲਿਮ, ਇਸਾਈ, ਬੌਧੀ, ਪਾਰਸੀ ਤੇ ਜੈਨ) ਵਰਗਾਂ ਦੇ ਵਿਦਿਆਰਥੀਆਂ ਦੇ ਵਿਦਿਅਕ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਸ ਬੋਰਡ ਸਕਾਲਰਸ਼ਿਪ ਸਕੀਮਾਂ ਦਾ ਲਾਹਾ ਲੈਣ ਲਈ ਵਿਦਿਆਰਥੀ 30 ਸਤੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਰੱਖੇ ਗਏ ਮਾਪਢੰਡਾਂ ਤਹਿਤ ਵਿਦਿਆਰਥੀਆਂ ਵੱਲੋਂ ਪੂਰਵਲੀ ਪ੍ਰੀਖਿਆ ਵਿੱਚ ਘੱਟੋ-ਘੱਟ 50 ਨੰਬਰ ਪ੍ਰਾਪਤ ਕੀਤੇ ਹੋਣ, ਵਿਦਿਆਰਥੀਆਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਵੱਧ ਨਾ ਹੋਵੇ, ਵਿਦਿਆਰਥੀ ਰੈਗੂਲਰ ਤੌਰ 'ਤੇ ਪੜ ਰਿਹਾ ਹੋਵੇ, ਵਿਦਿਆਰਥੀ ਦੇ ਮਾਪੇ ਪੰਜਾਬ ਰਾਜ ਦੇ ਵਸਨੀਕ ਹੋਣ। ਇਸ ਦੇ ਨਾਲ ਹੀ ਉਨਾਂ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਦੇ ਦੋ ਵਿਦਿਆਰਥੀਆਂ ਨੂੰ ਹੀ ਲਾਭ ਮਿਲੇਗਾ। ਇਸ ਤੋਂ ਇਲਾਵਾ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਜਾਂ ਭਾਰਤ ਸਰਕਾਰ ਦੀ ਕਿਸੇ ਹੋਰ ਸਕੀਮ ਦਾ ਲਾਭ ਪ੍ਰਾਪਤ ਨਹੀਂ ਕਰੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਮਾਪਦੰਢਾਂ ਅਨੁਸਾਰ ਵਿਦਿਆਰਥੀਆਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਦੋ ਲੱਖ ਰੁਪਏ ਤੋਂ ਵੱਧ ਨਾ ਹੋਵੇ,ਵਿਦਿਆਰਥੀ ਰੈਗੂਲਰ ਤੌਰ 'ਤੇ ਪੜ ਰਿਹਾ ਹੋਵੇ, ਵਿਦਿਆਰਥੀ ਦੇ ਮਾਪੇ ਪੰਜਾਬ ਰਾਜ ਦੇ ਵਸਨੀਕ ਹੋਣ, ਪਰਿਵਾਰ ਦੇ ਦੋ ਵਿਦਿਆਰਥੀਆਂ ਨੂੰ ਹੀ ਮਿਲੇਗੀ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਜਾਂ ਭਾਰਤ ਸਰਕਾਰ ਦੀ ਕਿਸੇ ਹੋਰ ਸਕੀਮ ਦਾ ਲਾਭ ਨਹੀਂ ਪ੍ਰਾਪਤ ਕਰੇਗਾ। ਉਨਾਂ ਆਮਦਨ ਸਰਟੀਫਿਕੇਟ ਸਬੰਧੀ ਇਹ ਵੀ ਸਪਸ਼ਟ ਕੀਤਾ ਕਿ ਸਵੈ-ਰੁਜ਼ਗਾਰ ਮਾਪੇ ਜਾਂ ਸਰਪ੍ਰਸਤ ਆਮਦਨ ਸਬੰਧੀ ਨਾਨ-ਜੁਡੀਸ਼ੀਅਲ ਸਟੈਪ ਪੇਪਰ 'ਤੇ ਬਿਆਨ ਹਲਫੀਆ ਦੀ ਨਕਲ ਵਿੱਚ ਸੈਲਫ ਸਰਟੀਫਿੇਕਟ ਅਤੇ ਨੌਕਰੀ ਕਰਨ ਵਾਲੇ ਮਾਪੇ ਤੇ ਸਰਪ੍ਰਸਤ ਨਿਯੁਕਤੀ ਕਰਤਾ ਅਧਿਕਾਰੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ ਪੇਸ਼ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੈਟ੍ਰਿਕ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦੇ ਮਾਪਿਆਂ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਨਾ ਹੋਵੇ,ਵਿਦਿਆਰਥੀ ਰੈਗੂਲਰ ਤੌਰ 'ਤੇ ਪੜ ਰਿਹਾ ਹੋਵੇ, ਵਿਦਿਆਰਥੀ ਦੇ ਮਾਪੇ ਪੰਜਾਬ ਰਾਜ ਦੇ ਵਸਨੀਕ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੇ ਕੋਟੇ ਦੇ ਸਨਮੁੱਖ ਲਾਭ ਮਿਲੇਗਾ, ਪਰਿਵਾਰ ਦੇ ਦੋ ਵਿਦਿਆਰਥੀਆਂ ਨੂੰ ਹੀ ਮਿਲੇਗੀ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਪੰਜਾਬ ਜਾਂ ਭਾਰਤ ਸਰਕਾਰ ਦੀ ਕਿਸੇ ਹੋਰ ਸਕੀਮ ਦਾ ਲਾਭ ਨਹੀਂ ਪ੍ਰਾਪਤ ਕਰੇਗਾ। ਉਨਾਂ ਆਮਦਨ ਸਰਟੀਫਿਕੇਟ ਸਬੰਧੀ ਇਹ ਵੀ ਸਪਸ਼ਟ ਕੀਤਾ ਕਿ ਸਵੈ-ਰੁਜ਼ਗਾਰ ਮਾਪੇ ਜਾਂ ਸਰਪ੍ਰਸਤ ਆਮਦਨ ਸਬੰਧੀ ਨਾਨ-ਜੁਡੀਸ਼ੀਅਲ ਸਟੈਪ ਪੇਪਰ 'ਤੇ ਬਿਆਨ ਹਲਫੀਆ ਦੀ ਨਕਲ ਵਿੱਚ ਸੈਲਫ ਸਰਟੀਫਿੇਕਟ ਅਤੇ ਨੌਕਰੀ ਕਰਨ ਵਾਲੇ ਮਾਪੇ ਤੇ ਸਰਪ੍ਰਸਤ ਨਿਯੁਕਤੀ ਕਰਤਾ ਅਧਿਕਾਰੀ ਵੱਲੋਂ ਜਾਰੀ ਆਮਦਨ ਸਰਟੀਫਿਕੇਟ ਪੇਸ਼ ਕਰਨਗੇ।
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਸਕਾਲਰਸ਼ਿਪ ਸਕੀਮ ਤਹਿਤ ਅਪਲਾਈ ਕਰਕੇ ਆਨਲਾਈਨ ਦਰਖਾਸਤ ਤੇ ਲੋੜੀਂਦੇ ਦਸਤਾਵੇਜ਼ ਸਕੂਲ, ਕਾਲਜ ਤੇ ਵਿਦਿਅਕ ਸੰਸਥਾ ਨੂੰ ਜਮਾਂ ਕਰਵਾਉਣਗੇ। ਸੰਸਥਾਵਾਂ ਆਪਣੇ ਪੱਧਰ 'ਤੇ ਵਿਦਿਆਰਥੀਆਂ ਦੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਨਲਾਈਨ ਅਰਜ਼ੀਆਂ ਦੀਆਂ ਹਾਰਡ ਕਾਪੀਆਂ ਰੱਖਣਗੀਆਂ ਤੇ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਭਲਾਈ ਵਿਭਾਗ ਨੂੰ ਆਨਲਾਈਨ ਅਰਜ਼ੀਆਂ ਭੇਜਣਗੀਆਂ। ਉਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ www.scholarships.gov.in 'ਤੇ ਪਹੁੰਚ ਕੀਤੀ ਜਾ ਸਕਦੀ ਹੈ।