ਮਾਨਸਾ 24 ਸਤੰਬਰ 2018: ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਲਗਾਤਾਰ ਵਾਰਿਸ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਇਲਾਕੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਝੋਨੇ ਅਤੇ ਨਰਮੇ ਦੀ ਫ਼ਸਲ ਦਾ 35 ਤੋ 40 ਪ੍ਰਤੀਸ਼ਤ ਦਾ ਨੁਕਸਾਨ ਹੋਇਆ ਹੈ ਅੱਜ ਤੀਸਰੇ ਦਿਨ ਵੀ ਮੀਂਹ ਰੁਕਣ ਦਾ ਨਾਹ ਨਹੀਂ ਲੈ ਰਿਹਾ ! ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਮੌਸਮੀ ਬੇਵਕਤੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਗਈਆ ਨਰਮੇ ਦੀ ਫ਼ਸਲ ਪੂਰੇ ਜੋਬਨ ਤੇ ਹੋਣ ਕਾਰਨ ਨਰਮੇ ਦੇ ਖਿੜੇ ਫੁੱਲ ਬਦਰੰਗ ਹੋ ਗਏ ਹਨ ਅਤੇ ਟੀਂਡਿਆਂ ਨਾਲ ਲੱਦੇ ਨਰਮੇ ਦੇ ਸੱਤ ਸੱਤ ਫੁੱਟੇ ਬੂਟਿਆਂ ਨੂੰ ਧਰਤੀ ਤੇ ਵਿਛਾ ਦਿੱਤਾ ਗਿਆ ਨਰਮੇ ਦੀ ਫ਼ਸਲ ਵਿੱਚ ਪਾਣੀ ਖੜੇ ਹੋਣ ਕਰਕੇ ਹੁਣ ਟੀਂਡੇ ਵੀ ਖਰਾਬ ਹੋਣ ਗਏ ਜਿਸ ਕਰਕੇ ਕਿਸਾਨਾਂ ਦੀ ਬੰਪਰ ਫ਼ਸਲ ਦਾ ਅੱਧਾ ਨੁਕਸਾਨ ਹੋਣਾ ਤਹਿਤ ਹੈ ਅਤੇ ਨਾਲ ਹੀ ਝੋਨੇ ਦੀ ਫਸਲ ਤੇ ਵੀ ਬੂਰ ਆਇਆ ਹੋਇਆ ਸੀ ਅਤੇ ਛਿਟਿਆ ਵਿੱਚ ਬਣੇ ਚੌਲਾ ਦੇ ਦਾਨੇ ਵੀ ਖਰਾਬ ਹੋ ਜਾਣਗੇ ਇਸ ਸਾਲ ਦੀ ਸਾਉਣੀ ਦੀ ਬੰਪਰ ਹੋਣ ਵਾਲੀ ਫ਼ਸਲ ਤੇ ਕੁਦਰਤ ਦੀ ਮਾਰ ਨੇ ਕਿਸਾਨਾਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ ਗਏ ਅੰਨਦਾਤੇ ਦੀ ਫ਼ਸਲ ਨੂੰ ਮੂਧੀ ਮਾਰ ਦਿੱਤਾ ਆਗੂ ਨੇ ਕਿਹਾ ਕਿ ਕਿਸਾਨ ਤਾ ਪਹਿਲਾਂ ਹੀ ਕਰਜੇ ਦੇ ਬੋਝ ਹੇਠ ਖੁਦਕੁਸ਼ੀਆਂ ਕਰ ਰਹੇ ਹਨ ਏਸ ਕੁਦਰਤ ਦੀ ਮਾਰ ਨਾਲ ਕਿਸਾਨਾਂ ਸਿਰ ਹੋਰ ਕਰਜਾ ਚੜ ਜਾਵੇਗਾ ਜਿਸ ਕਰਕੇ ਲੋੜ ਹੈ ਸਰਕਾਰਾਂ ਕਿਸਾਨਾਂ ਦੀ ਬਾਹ ਫੜਨ ਕੁਦਰਤੀਂ ਹੋਏ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਪੰਜਾਬ ਵਿਚ ਹੋਏ ਫਸਲਾਂ ਦੇ ਨੁਕਸਾਨ ਦਾ ਜਲਦੀ ਮੁਆਵਜ਼ਾ ਦੇਣ ਦਾ ਐਲਾਨ ਕਰੇ