ਚੰਡੀਗੜ੍ਹ, 24 ਸਤੰਬਰ 2018 - ਪੰਜਾਬ 'ਚ ਪਿਛਲੇ 72 ਘੰਟਿਆਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਅਜੇ ਵੀ ਥੰਮ੍ਹਣ ਦਾ ਨਾਮ ਨਹੀਂ ਲੈ ਰਹੀ।ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸਾਰੇ ਜਿਲ੍ਹਿਆਂ ਰੈੱਡ ਅ਼ਰਟ ਜਾਰੀ ਕੀਤਾ ਗਿਆ ਹੈ। ਜ਼ਿਲ੍ਹਿਆਂ ਦੇ ਆਫਤ ਕੰਟ੍ਰੋਲ ਰੂਮਾਂ, ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।
ਫੌਜ ਨੂੰ ਵੀ ਸਟੈਂਡਬਾਏ ਲਈ ਬੇਨਤੀ ਕਰਨ ਲਈ ਕਿਹਾ ਗਿਆ। ਹੜ੍ਹਾਂ ਦੀ ਸਥਿਤੀ ਬਣਨ 'ਤੇ ਪਾਣੀ ਦੀ ਨਿਕਾਸੀ ਲਈ ਲੋੜੀਂਦਾ ਸਮਾਨ ਤਿਆਰ ਰੱਖਣ ਅਤੇ ਤਿੰਨ ਦਰਿਆਵਾਂ ਅਧੀਨ ਪੈਂਦੇ ਜ਼ਿਲ੍ਹਿਆਂ ਦੇ ਲੋਕਾਂ ਦੀ ਸੁਰੱਖਿਆ ਲਈ ਕਿਸ਼ਤੀਆਂ ਆਦਿ ਦਾ ਪ੍ਰਬੰਧ ਅਤੇ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਪੰਜਾਬ ਅੱਜ ਸੀਨੀਅਰ ਅਫਸਰਾਂ ਨਾਲ ਮੀਟਿੰਗ ਵਿੱਚ ਉਕਤ ਪ੍ਰਬੰਧਾਂ ਦੀ ਸਮੀਖਿਆ ਕਰਨਗੇ ਅਤੇ ਇਸ ਤੋਂ ਬਾਅਦ ਹੋਰ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।