ਬਠਿੰਡਾ, 24 ਸਤੰਬਰ 2018 : 24 ਸਤੰਬਰ ਨੂੰ ਬੇਟੀ ਦਿਵਸ ਦੇ ਮੌਕੇ ਜ਼ਿਲਾ ਪ੍ਰਸ਼ਾਸਨ ਵਲੋਂ ਸਮਾਜ ਵਿਚ ਧੀਆਂ ਪ੍ਰਤੀ ਉਸਾਰੂ ਸੋਚ ਦੇ ਪ੍ਰਸਾਰ ਲਈ ਮੁਹਿੰਮ ਵਿੱਢੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਇੱਕ ਵਿਅਕਤੀ ਆਪਣੀ ਧੀ/ਧੀਆਂ ਨਾਲ ਸ਼ੈਲਫ਼ੀ ਖਿੱਚ ਕੇ 94170-94024 ਨੰਬਰ 'ਤੇ ਵਟਸਐਪ 'ਤੇ ਭੇਜਣ। ਇਹ ਫੋਟੋਆਂ ਜ਼ਿਲਾ ਪ੍ਰਸ਼ਾਸਨ ਦੇ ਫੇਸਬੁੱਕ ਪੇਜ 'ਤੇ ਪਾਈਆਂ ਜਾਣਗੀਆਂ। ਇਸ ਦੀ ਸ਼ੁਰੂਆਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੀ ਫੋਟੋ ਪਾਈ ਹੈ।
ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਸਾਰੇ ਸੀ.ਡੀ.ਪੀ.ਓਜ. ਨੂੰ ਹਦਾਇਤ ਕੀਤੀ ਗਈ ਹੈ ਕਿ 24 ਸਤੰਬਰ ਨੂੰ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਇਸ ਮੁਹਿੰਮ ਸਬੰਧੀ ਜਾਗਰੂਕਤਾ ਪੈਦਾ ਕਰਨਗੇ। ਇਹ ਸਾਰੀਆਂ ਫੋਟੋਆਂ facebook page 4istrict Public Relation Office 2athinda 'ਤੇ ਪਾਈਆਂ ਜਾਣਗੀਆਂ।