ਚੰਡੀਗੜ੍ਹ, 24 ਸਤੰਬਰ 2018 - ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਤੋਂ ਇਨਕਾਰ ਕੀਤੇ ਜਾਣ ਦੇ ਬਾਵਜੂਦ ਪਾਕਿਸਤਾਨੀ ਅਧਿਕਾਰੀ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹਨ ਤਾਂ ਕਿ ਸਿੱਖ ਸ਼ਰਧਾਲੂ ਵੀਜ਼ੇ ਤੋਂ ਬਿਨਾਂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣ।
ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸ਼ਨੀਵਾਰ ਨੂੰ ਹਿੰਦੁਸਤਾਨ ਟਾਈਮਜ਼ ਨਾਲ ਇੰਟਰਵਿਊ ਦੌਰਾਨ ਕਿਹਾ ਕਿ, 'ਸੰਯੁਕਤ ਰਾਸ਼ਟਰ ਮਹਾਸਭਾ ਨਿਊਯਾਰਕ ਦੌਰਾਨ ਦੋਹਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਕਾਰ ਗੱਲਬਾਤ ਨੂੰ ਭਾਰਤ ਵੱਲੋਂ ਰੱਦ ਕਰਨ ਦਾ ਫੈਸਲਾ ਬਹੁਤ ਹੀ "ਮੰਦਭਾਗਾ" ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ 'ਚ ਨਾਗਰਿਕਾਂ ਨੂੰ ਤੰਗ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਇਹ ਆਮ ਲੋਕਾਂ ਦਾ ਮੁੱਦਾ ਹੈ, ਇਸਨੂੰ ਰਾਜਨੀਤਿਕ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ, ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਭਾਰਤੀ ਪੰਜਾਬ ਮੰਤਰੀ ਸਿੱਧੂ ਨਾਲ ਕੀਤੀ ਗੈਰ ਰਸਮੀ ਗੱਲ ਨੂੰ ਪਾਕਿਸਤਾਨ ਅਮਲੀ ਜਾਮਾ ਪਹਿਨਾਉਣਾ ਚਾਹੁੰਦਾ ਹੈ।
ਆਪਣੀ ਇੰਟਰਵਿਊ ਦੌਰਾਨ, ਚੌਧਰੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਭਾਰਤ ਨਾਲ ਜੰਗ ਛੇੜਨ ਜਿਹੇ ਕਈ ਹੋਰ ਰਾਹ ਵੀ ਚੁਣ ਸਕਦਾ ਸੀ,ਪਰ ਇਹ ਮੂਰਖਮਤੀ ਵਾਲਾ ਫੈਸਲਾ ਹੋਵੇਗਾ ਅਤੇ ਸਰਕਾਰ ਇਸਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਕੋਲ ਪ੍ਰਮਾਣੂ ਸ਼ਕਤੀਆਂ ਹਨ। ਚੌਧਰੀ ਨੇ ਸਵਾਲ ਕਰਦਿਆਂ ਕਿਹਾ ਕਿ, "ਕੀ ਅਸੀਂ ਗੱਲਬਾਤ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭ ਸਕਦੇ?"
ਚੌਧਰੀ ਨੇ ਕਿਹਾ ਕਿ ਭਾਰਤ ਦਾ ਦਿਲ ਅਚਾਨਕ ਬਦਲਣਾ ਦੇਸ਼ ਦੀ ਘਰੇਲੂ ਸਮੱਸਿਆਵਾਂ ਦਾ ਨਤੀਜਾ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਭਾਰਤ ਵਿਚ ਚੋਣਾਂ ਕੁਝ ਮਹੀਨੇ ਦੂਰ ਹੀ ਹਨ ਜਿਸ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਗੱਲਬਾਤ ਨਾ ਕਰਨ ਫੈਸਲਾ ਲਿਆ ਗਿਆ ਹੈ।
ਖ਼ਬਰ ਦੇ ਹੋੲ ਵੇਰਵੇ ਪੜ੍ਹਨ ਲਈ Babushahi.com 'ਤੇ ਕਲਿੱਕ ਕਰੋ :-