ਬਿਕਰਮ ਸਿੰਘ ਮਜੀਠੀਆ ਹਲਕਾ ਮਜੀਠਾ ਦੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੇਤੂ ਮੈਬਰਾਂ ਤੇ ਸਮਰਥਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦਾ ਹੋਇਆ।
ਅਮ੍ਰਿਤਸਰ 23 ਸਤੰਬਰ 2018: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਮਜੀਠਾ ਵਿਚ ਅਕਾਲੀ ਦਲ ਨੂੰ ਮਿਲੀ ਵਡੀ ਕਾਮਯਾਬੀ ਲਈ ਜੇਤੂ ਮੈਬਰਾਂ ਅਤੇ ਸਮਰਥਕਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ਕਰਾਨਾ ਕੀਤਾ ਹੈ।
ਉਹਨਾਂ ਅਰਦਾਸ ਕੀਤੀ ਕਿ ਚੰਗੇ ਹਾਂ ਮੰਦੇ ਹਾਂ ਆਪ ਜੀ ਦੇ ਬੰਦੇ ਹਾਂ, ਆਪ ਜੀ ਨੇ ਸੁਮਤ ਅਤੇ ਹਰ ਮੈਦਾਨ ਫਤਹਿ ਬਖਸ਼ਿਸ਼ ਕਰਨੀ। ਉਹਨਾਂ ਕਿਹਾ ਕਿ ਮਜੀਠਾ 'ਚ ਅਕਾਲੀ ਦਲ ਨੂੰ ਮਿਲੀ ਵਡੀ ਜਿਤ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਖਿਲਾਫ ਸਮੁਚਾ ਮਜੀਠਾ ਹਲਕਾ ਉਠ ਖੜਾ ਹੋਇਆ ਹੈ ਜਿਸ ਲਈ ਉਸ ਦਾ ਸੀਸ ਮਜੀਠਾ ਦੀਆਂ ਸੰਗਤਾਂ ਅਗੇ ਹਮੇਸ਼ਾਂ ਝੁਕਦਾ ਰਹੇਗਾ। ਉਹਨਾਂ ਜੇਤੂ ਮੈਬਰਾਂ ਨੂੰ ਇਕ ਦੂਜੇ ਨਾਲ ਸਿਰ ਜੋੜ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕਰਦੇ ਰਹਿਣ ਅਤੇ ਦਿਨ ਰਾਤ ਸਮਾਜ ਦੀ ਸੇਵਾ, ਭਾਈਚਾਰਕ ਸਾਂਝ ਤੇ ਇਤਫਾਕ ਬਣਾਈ ਰਖਣ ਦੀ ਅਪੀਲ ਕੀਤੀ। ਪ੍ਰੈਸ ਨਾਲ ਗਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮਾਜ ਦੀ ਸੇਵਾ ਅਤੇ ਵਿਕਾਸ ਉਹਨਾਂ ਟੀਚਾ ਰਿਹਾ । ਹਲਕੇ ਵਲੋਂ ਅਕਾਲੀ ਦਲ ਪ੍ਰਤੀ ਵਿਖਾਏ ਗਏ ਪਿਆਰ ਨੇ ਉਸ ਨੂੰ ਹੋਰ ਉਤਸ਼ਾਹਤ ਕੀਤਾ ਅਤੇ ਅਥਾਹ ਬਲ ਬਖਸ਼ਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਕੇ ਧਕੇਸ਼ਾਹੀਆਂ, ਗੈਗਸਟਰਾਂ ਨਾਲ ਭਿਆਲੀਆਂ ਪਾ ਕੇ ਦਹਿਸ਼ਤ ਫੈਲਾਉਣ ਨਾਲ ਵੀ ਲੋਕਾਂ ਨੂੰ ਆਪਣੇ ਪਖ 'ਚ ਨਹੀਂ ਕੀਤਾ ਜਾ ਸਕਦਾ ਹੈ। ਕਾਂਗਰਸੀਆਂ ਨੂੰ ਝੂਠ ਅਤੇ ਧਿਆਨ ਭਟਕਾਊ ਰਾਜਨੀਤੀ ਛਡ ਦੇਣੀ ਚਾਹੀਦੀ ਹੈ ਅਤੇ ਸਮਾਜ ਦੇ ਵਿਕਾਸ ਲਈ ਅਗੇ ਆਉਣਾ ਚਾਹੀਦਾ ਹੈ। ਉਹਨਾਂ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਕਿਸਾਨਾਂ ਦਾ ਸਮੁਚਾ ਕਰਜਾ ਮੁਆਫ ਕਰਨ, ਦਲਿਤ ਭਲਾਈ ਸਕੀਮਾਂ ਮੁੜ ਚਾਲੂ ਕਰਨ, ਬੇਰੁਜਗਾਰਾਂ ਨੂੰ ਰੋਜਗਾਰ ਦੇਣ ਲਈ ਕੰਮ ਕਰਨ ਨੂੰ ਕਿਹਾ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ ਦੇ ਨਾਮ 'ਤੇ ਹੁਣ ਤੱਕ ਇੱਕ ਇਟ ਵੀ ਕਿਤੇ ਨਹੀਂ ਲਗਾ ਸਕੀ ਹੈ। ਮਜੀਠੀਆ ਅਤੇ ਸਮਰਥਕਾਂ ਨੇ ਪੂਰੀ ਸ਼ਰਧਾ ਨਾਲ ਲਾਇਨ 'ਚ ਲਗ ਕੇ ਮਥਾ ਟੇਕਿਆ। ਇਸ ਮੌਕੇ ਬਰਸਾਤ ਦੀ ਪ੍ਰਵਾਹ ਨਾ ਕਰਦਿਆਂ ਮਜੀਠੀਆ ਅਤੇ ਜੇਤੂ ਮੈਬਰਾਂ ਸਮਰਥਕਾਂ ਨੇ ਸੈਕੜੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜਥੇਦਾਰ ਸੰਤੋਖ ਸਿੰਘ ਸਮਰਾ, ਜਿਲਾ ਪ੍ਰੀਸ਼ਦ ਦੇ ਜੇਤੂ ਮੈਬਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਗੁਰਮੀਤ ਕੌਰ ਅਲਕੜੇ, ਸਕਤਰ ਸਿੰਘ ਮਿੰਟੂ ਮਰੜੀ, ਗੁਰਮੀਤ ਕੌਰ ਕਲੇਰ, ਸਰਬਜੀਤ ਸਿੰਘ ਸਪਾਰੀ ਵਿੰਡ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸੁਖਵਿੰਦਰ ਸਿੰਘ ਗੋਲਡੀ, ਗੁਰਵੇਲ ਸਿੰਘ ਅਲਕੜੇ, ਸਤਪਾਲ ਸਿੰਘ ਢੱਡੇ, ਮੈਨੇਜਰ ਸਰੂਪ ਸਿੰਘ ਢੱਡੇ, ਜਸਪਾਲ ਸਿੰਘ ਢਡੇ, ਪ੍ਰਭਪਾਲ ਸਿੰਘ ਝੰਡੇ, ਸਤਨਾਮ ਸਿੰਘ ਅਬਦਾਲ, ਮੇਜਰ ਸਿੰਘ ਕਲੇਰ, ਬਲਵਿੰਦਰ ਸਿੰਘ ਬਲੋਵਾਲੀ, ਹਰਦੇਵ ਸਿੰਘ ਮਰੜੀ, ਸਤਨਾਮ ਸਿੰਘ ਮਰੜੀ, ਸੰਦੀਪ ਸਿੰਘ ਚੁਗਾਵਾਂ, ਪ੍ਰੋ: ਪ੍ਰਮਬੀਰ ਸਿੰਘ ਮਤੇਵਾਲ, ਮਲਕੀਤ ਸਿੰਘ ਸ਼ਾਮਨਗਰ, ਸਤਨਾਮ ਸਿੰਘ ਮਲੀ, ਉਪਕਾਰ ਸਿੰਘ ਤਾਰੀ ਸਮੇਤ ਪੰਚ ਸਰਪੰਚ ਆਦਿ ਮੌਜੂਦ ਸਨ।