ਚੰਡੀਗੜ੍ਹ, 21 ਸਤੰਬਰ 2018 - ਸੁਖਬੀਰ ਸਿੰਘ ਬਾਦਲ ਅੱਜ ਟਕਸਾਲੀ ਅਕਾਲੀ ਆਗੂ, ਸਵ. ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਸਲਾਨਾ ਬਰਸੀ ਮੌਕੇ ਕਾਂਗਰਸ ਸਰਕਾਰ 'ਤੇ ਵਰ੍ਹੇ। ਸੁਖਬੀਰ ਨੇ ਐਸਐਸਪੀ ਮੁਕਤਸਰ ਸਾਹਿਬ ਅਤੇ ਕਾਂਗਰਸੀਆਂ ਨੂੰ ਵੰਗਾਰਦਿਆਂ ਕਿਹਾ ਕਿ ਉਨ੍ਹਾਂ 'ਤੇ ਝੂਠੇ ਪਰਚੇ ਦੇਣ ਵਾਲੇ ਸਾਵਧਾਨ ਹੋ ਜਾਣ। ਸੁਖਬੀਰ ਨੇ ਬਹੁਤ ਹੀ ਦਾਅਵੇ ਨਾਲ ਕਿਹਾ ਕਿ ਕਾਂਗਰਸ ਦੇ ੨ ਸਾਲ ਮਿੰਟਾਂ ਵਿਚ ਹੀ ਗੁਜ਼ਰ ਗਏ ਤੇ ਰਹਿੰਦੇ ੨, ੩ ਸਾਲ ਵੀ ਐਵੇਂ ਹੀ ਮਿੰਟਾਂ 'ਚ ਗੁਜ਼ਰ ਜਾਣਗੇ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਸਾਫ ਝਲਕ ਰਿਹਾ ਸੀ ਕਿ ਬੇਅਦਬੀ ਮਾਮਲਿਆਂ 'ਚ ਚਾਰੇ ਪਾਸਿਉਂ ਘਿਰੇ ਬਾਦਲ ਹਾਲੇ ਵੀ ਮੁੜ ਤੋਂ ਸਰਕਾਰ ਵਿਚ ਆਉਣ ਦਾ ਦਾਅਵਾ ਕਰ ਰਹੇ ਹਨ।
ਸੁਖਬੀਰ ਨੇ ਵਿਰੋਧੀਆਂ ਨੂੰ ਸ਼ਰੇਆਮ ਚੇਤਾਵਨੀ ਦਿੰਦਿਆਂ ਕਿਹਾ ਕਿ ''ਜਿੰਨ੍ਹਾਂ 'ਚ ਹਿੰਮਤ ਹੈ ਮੈਨੂੰ ਫੜਨ ਦੀ ਤਾਂ ਆਜੋ, ਫੜ ਕੇ ਦਿਖਾੳ।'' ਸੁਖਬੀਰ ਨੇ ਕਿਹਾ ਕਿ ਪਰਚਿਆਂ ਦੀ ਅਕਾਲੀਦਲ ਕੋਈ ਪਰਵਾਹ ਨਹੀਂ ਕਰਦਾ। ਜਿੰਨੇ ਮਰਜੀ ਪਰਚੇ ਦੇ ਦੇਵੇ ਕਾਂਗਰਸ ਸਰਕਾਰ। ਪਰ ਉਹ ਸਾਰਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਹਨ।
ਹੋਰ ਕੀ ਕਿਹਾ ਸੁਖਬੀਰ ਨੇ ਆਪਣੇ ਭਾਸ਼ਣ 'ਚ, ਸੁਣਨ ਲਈ ਹੇਠ ਵੀਡਿੳ ਦੇ ਲਿੰਕ 'ਤੇ ਕਲਿੱਕ ਕਰੋ :-