ਇਸਲਾਮਾਬਾਦ, 20 ਸਤੰਬਰ 2018 - ਇਮਰਾਨ ਖਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਦਿਆਂ ਦੋਹਾਂ ਮੁਲਕਾਂ ਵਿਚਾਲੇ ਚਿਰਾਂ ਤੋਂ ਬੰਦ ਪਈ ਗੱਲਬਾਤ ਦੀ ਇੱਛਾ ਜ਼ਾਹਰ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖਾਨ ਨੇ ਮੰਗ ਕੀਤੀ ਹੈ ਕਿ ਅਗਲੇ ਹਫਤੇ ਅਮਰੀਕਾ 'ਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ 'ਚ ਦੋਹਾਂ ਮੁਲਕਾਂ ਦੇ ਵਿਦੇਸ਼ ਮੰਤਰਾਲੇ ਹਾਜ਼ਰ ਰਹਿਣਗੇ ਤੇ ਖਾਨ ਨੇ ਇੱਛਾ ਜਤਾਈ ਕਿ ਦੋਹਾਂ ਮੁਲਕਾਂ ਦੇ ਵਿਦੇਸ਼ ਮੰਤਰੀ ਆਪਸ 'ਚ ਗੱਲਬਾਤ ਨੂੰ ਅੱਗੇ ਵਧਾਉਣ।
ਦੱਸਿਆ ਜਾ ਰਿਹਾ ਹੈ ਕਿ ਬੀਤੀ 15 ਸਤੰਬਰ ਨੂੰ ਇਮਰਾਨ ਨੇ ਪ੍ਰਧਾਨ ਮੰਤਰੀ ਨੂੰ ਲਿਖ ਅੱਤਵਾਦ ਦੇ ਮੁੱਦੇ 'ਤੇ ਵੀ ਦੁਬਾਰਾ ਚਰਚਾ ਕਰਨ ਲਈ ਆਖਿਆ।
ਇਮਰਾਨ ਦੀ ਚਿੱਠੀ ਵਿਚ ਕੀ ਲਿਖਿਆ ਖਾਸ :-
- ਅੱਤਵਾਦ 'ਤੇ ਫਿਰ ਤੋਂ ਵਾਰਤਾਲਾਪ ਸ਼ੁਰੂ ਹੋਵੇ।
- ਸ਼ਾਂਤੀ ਵਾਰਤਾ ਸ਼ੁਰੂ ਹੋਣੀ ਚਾਹੀਦੀ ਹੈ।
- ਨਿਊਯਾਰਕ 'ਚ ਯੂ.ਐਨ ਦੀ ਬੈਠਕ 'ਚ ਹੋਵੇ ਗੱਲਬਾਤ।