ਤਸਵੀਰ - ਟਵਿੱਟਰ
ਮੁੰਬਈ, 20 ਸਤੰਬਰ 2018 - ਜੈੱਟ ਏਅਰਵੇਜ਼ ਦੀ ਫਲਾਈਟ 'ਚ ਕਰੂ ਮੈਂਬਰ ਦੀ ਗਲਤੀ ਕਾਰਨ ਕਰੀਬ ਸੌ ਤੋਂ ਜ਼ਿਆਦਾ ਯਾਤਰੀਆਂ ਦੀ ਜਾਨ ਜੋਖਿਮ 'ਚ ਪੈ ਗਈ। ਘਟਨਾ ਵੀਰਵਾਰ ਸਵੇਰ ਦੀ ਹੈ ਜਦੋਂ ਜੈੱਟ ਏਅਰਵੇਜ਼ ਦੀ ਇੱਕ ਫਲਾਈਟ 166 ਯਾਤਰੀਆਂ ਨੂੰ ਮੁੰਬਈ ਤੋਂ ਜੈਪੁਰ ਲਿਜਾ ਰਹੀ ਸੀ ਤੇ ਅਚਾਨਕ ਯਾਤਰੀਆਂ ਦੇ ਕੰਨ ਤੇ ਨੱਕ 'ਚੋਂ ਖੂਨ ਨਿਕਲਣ ਕਾਰਨ ਫਲਾਈਟ ਨੂੰ ਵਾਪਸ ਮੁੰਬਈ ਏਅਰਪੋਰਟ 'ਤੇ ਲਿਜਾਣਾ ਪਿਆ।
ਮੀਡੀਆ ਰਿਪੋਰਟਾਂ ਅਨੁਸਾਰ ਫਲਾਈਟ ਟੇਕ-ਆਫ ਦੌਰਾਨ ਕਰੂ ਕੈਬਿਨ ਪ੍ਰੈਸ਼ਰ ਨੂੰ ਬਰਕਰਾਰ ਰੱਖਣ ਵਾਲੇ ਬਟਨ ਨੂੰ ਦੱਬਣਾ ਭੁੱਲ ਗਿਆ ਤੇ ਜਿਸ ਦੀ ਵਜਮ੍ਹਾ ਨਾਲ 166 ਯਾਤਰੀਆਂ 'ਚੋਂ 30 ਯਾਤਰੀਆਂ ਦੇ ਨੱਕ ਅਤੇ ਕੰਨਾਂ 'ਚੋਂ ਖੂਨ ਨਿਕਲਣ ਲੱਗ ਗਿਆ ਅਤੇ ਹਵਾ ਦੇ ਦਬਾਅ ਕਾਰਨ ਕਈਆਂ ਦੇ ਸਿਰ ਦਰਦ ਹੋਣ ਲੱਗ ਗਿਆ। ਇੰਨ੍ਹਾਂ ਯਾਤਰੀਆਂ ਦੀ ਸੇਫਟੀ ਲਈ ਤੁਰੰਤ ਜਹਾਜ ਨੂੰ ਮੁੰਬਈ ਵੱਲ੍ਹ ਘੁਮਾਇਆ ਗਿਆ।
ਜਾਣਕਾਰੀ ਮਿਲੀ ਹੈ ਕਿ ਜਿਸ ਕਰੂ ਦੀ ਵਜ੍ਹਾ ਨਾਲ ਇਹ ਘਟਨਾ ਵਾਪਰੀ, ਉਸਨੂੰ ਹਟਾ ਦਿੱਤਾ ਗਿਆ ਹੈ। ਡੀਜੀਸੀਏ ਅਨੁਸਾਰ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਉਰੋ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।