ਸੰਗਰੂਰ , 19 ਸਤੰਬਰ 2018 - ਸੰਗਰੂਰ 'ਚ ਕਾਂਗਰਸੀ ਨੇਤਾ ਰਜਿੰਦਰ ਰਾਜਾ 'ਤੇ ਗੁੰਡਾਗਰਦੀ ਦੇ ਇਲਜ਼ਾਮਾਂ ਤਹਿਤ 307 ਦਾ ਪਰਚਾ ਕੀਤਾ ਗਿਆ।
ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਦਿੱਤੀ। ਉਹਨਾਂ ਦੱਸਿਆ ਕਿ ਰਜਿੰਦਰ ਰਾਜਾ ਵੱਲੋਂ ਝਾੜੋ ਪਿੰਡ ਵਿੱਚ ਚੋਣਾਂ ਦੌਰਾਨ ਗੁੰਡਾਗਰਦੀ ਕੀਤੀ ਗਈ ਜਿਸਦੇ ਚਲਦਿਆ ਆਪ ਵਰਕਰਾਂ ਨੇ ਹਰਪਾਲ ਚੀਮਾ ਦੀ ਅਗਵਾਈ ਚ ਕਾਂਗਰਸੀ ਖਿਲਾਫ ਧਰਨਾ ਲਾ ਦਿੱਤਾ।
ਆਪ ਵਰਕਰਾਂ ਦੀ ਅਪੀਲ ਤੇ ਰਾਜਾ ਖਿਲਾਫ ਪੁਲਿਸ ਨੇ ਚੋਣਾ ਚ ਹੁੱਲੜਬਾਜ਼ੀ ਕਰਨ ਮਾਮਲੇ ਚ 307 ਦਾ ਪਰਚਾ ਦਰਜ ਕਰ ਲਿਆ।