ਚੰਡੀਗੜ 19 ਸਤੰਬਰ 2018: ਹਰਿਆਣਾ ਨੂੰ 26 ਜਨਵਰੀ, 2019 ਤਕ ਆਵਾਰਾ ਪਸ਼ੂ ਮੁਕਤ ਰਾਜ ਬਣਾਇਆ ਜਾਵੇਗਾ|
ਇਹ ਜਾਣਕਾਰੀ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਪਿਛਲੀ ਦੇਰ ਸ਼ਾਮ ਰਾਜ ਦੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੰਟਾਂ ਤੇ ਜਿਲਾ ਦੇ ਹੋਰ ਅਧਿਕਾਰੀਆਂ ਨਾਲ ਵੀਡਿਓ ਕਾਨਫਰੈਂਸਿੰਗ ਰਾਹੀਂ ਵੱਖ-ਵੱਖ ਵਿਕਾਸ ਕੰਮਾਂ, ਯੋਜਨਾਵਾਂ ਅਤੇ ਪਰਿਯੋਜਨਾਵਾਂ ਬਾਰੇ ਸਮੀਖਿਆ ਮੀਟਿੰਗ ਦੌਰਾਨ ਦਿੱਤੀ|
ਉਨਾਂ ਕਿਹਾ ਕਿ ਜਿਹੜੇ-ਜਿਹੜੇ ਜਿਲਿਆਂ ਵਿਚ ਇਸ ਯੋਜਨਾ ਦੇ ਤਹਿਤ ਚੰਗਾ ਕੰਮ ਕੀਤਾ ਗਿਆ ਹੈ, ਉਸ ਨੂੰ ਧਿਆਨ ਵਿਚ ਰੱਖਦੇ ਅੱਗੇ ਦੀ ਕੰਮ ਯੋਜਨਾ ਬਣਾਈ ਜਾਵੇਗੀ| ਉਨਾਂ ਕਿਹਾ ਕਿ ਜਿੰਨਾਂ ਲੋਕਾਂ ਦੇ ਪਸ਼ੂ ਸੜਕਾਂ 'ਤੇ ਘੁਮ ਰਹੇ ਹਨ, ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜੁਰਮਾਨਾ ਕੀਤਾ ਜਾਵੇ| ਉਨਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੇ ਸਖਤ ਆਦੇਸ਼ ਹਨ ਕਿ ਰਾਜ ਨੂੰ ਆਵਾਰਾ ਪਸ਼ੂ ਮੁਕਤ ਬਣਾਉਣ ਲਈ ਗਲਤ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ|ਆਵਾਰਾ ਪਸ਼ੂ ਪ੍ਰਬੰਧਨ ਯੋਜਨਾ ਦੀ ਸਮੀਖਿਆ ਕਰਦੇ ਹੋਏ ਡਾ. ਗੁਪਤਾ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਯੋਜਨਾ ਦੇ ਤਹਿਤ ਹਰ ਮਹੀਨੇ ਵਿਚਾਰ-ਵਟਾਂਦਰਾ ਕਰਨਗੇ|
ਮੀਟਿੰਗ ਵਿਚ ਹਰਿਆਣਾ ਵਿਜਨ ਜੀਰੋ ਯੋਜਨਾ ਦੇ ਤਹਿਤ ਡਾ. ਰਾਕੇਸ਼ ਗੁਪਤਾ ਨੇ ਰਾਜ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਦੇਣ ਲਈ ਸੜਕਾਂ ਦਾ ਆਡਿਟ, ਦਰੱਖਤ ਹਟਾਉਣ ਤੇ ਪੇਂਟ ਆਦਿ ਕਰਵਾਇਆ ਜਾਵੇ ਤਾਂ ਜੋ ਵਿਜਿਬਿਲਿਟੀ ਠੀਕ ਹੋਵੇ| ਉਨਾਂ ਨੇ ਸਬੰਧਤ ਨੋਡਲ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਦਸਿਆ ਕਿ ਉਹ ਸੜਕ ਸੁਰੱਖਿਆ ਦੇ ਮੁੱਦੇ 'ਤੇ ਕੰਮ ਕਰਨ ਅਤੇ ਨਿਰਧਾਰਿਤ ਸਮਾਂ ਦੌਰਾਨ ਸਬੰਧਤ ਡਿਪਟੀ ਕਮਿਸ਼ਨਰ ਦੀ ਮੀਟਿੰਗ ਵਿਚ ਜ਼ਰੂਰ ਸ਼ਾਮਿਲ ਹੋਣ|
ਜੀਰੋ ਟੋਲਰੈਂਸ ਦੀ ਸਮੀਖਿਆ ਕਰਦੇ ਹੋਏ ਉਨਾਂ ਕਿਹਾ ਕਿ ਅੰਬਾਲਾ, ਕੁਰੂਕਸ਼ੇਤਰ ਅਤੇ ਸੋਨੀਪਤ ਵਿਚ ਚੰਗਾ ਕੰਮ ਹੋਇਆ ਹੈ, ਲੇਕਿਨ ਪਾਣੀਪਤ ਵਿਚ ਕੰਮ ਵਿਚ ਕੁਝ ਕਮੀ ਆਈ ਹੈ, ਇਸ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ| ਇਸ ਤਰਾਂ, ਗੁਰੂਗ੍ਰਾਮ ਵਿਚ ਵੀ ਜੀਰੋ ਟੋਲਰੇਂਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ| ਉਨਾਂ ਨੇ ਗੁਰੂਗ੍ਰਾਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਸਮਾਂ 'ਤੇ ਪੂਰਾ ਕਰਨ ਨਹੀਂ ਤਾਂ ਉਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ| ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜਿੰਨਾਂ ਜਿਲਿਆਂ ਵਿਚ ਟ੍ਰੈਫਿਕ ਕੰਟ੍ਰੋਲ ਰੂਮ ਤੇ ਸੀ.ਸੀ.ਟੀ.ਵੀ. ਨਹੀਂ ਲਗੇ ਹਨ, ਉਹਜਲਦ ਤੋਂ ਜਲਦ ਆਪਣੇ ਇੱਥੇ ਟ੍ਰੈਫਿਕ ਰੂਮ ਸਥਾਪਿਤ ਕਰਨ ਅਤੇ ਉਨਾਂ ਨੂੰ ਚਲਾਉਣ| ਉਨਾਂ ਕਿਹਾ ਕਿ ਰਾਜ ਦੇ 12 ਜਿਲਿਆਂ ਵਿਚ ਈ ਚਾਲਾਨ ਅਤੇ ਈ ਪੈਮੈਂਟ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦੀ ਸਫਤਲਾ ਤੋਂ ਬਾਅਦ ਹੋਰ ਜਿਲਿਆਂ