ਚੰਡੀਗੜ 19 ਸਤੰਬਰ 2018: ਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੀ.ਐਨ.ਡੀ.ਟੀ. ਅਤੇ ਐਮ.ਟੀ.ਪੀ. ਐਕਟ ਦੇ ਉਲੰਘਣ ਦੇ ਇਕ ਮਾਮਲੇ ਵਿਚ ਸਮੇਂ 'ਤੇ ਚਾਲਾਨ ਪੇਸ਼ ਨਾ ਕਰਨ ਦੇ ਬਦਲੇ ਵਿਚ ਹਿਸਾਰ ਦੇ ਬਾਸ ਥਾਣੇ ਦੇ ਸਬ ਇੰਸਪੈਕਟਰ ਅਤੇ ਆਈ.ਓ. ਦੇਵੇਂਦਰ ਨੂੰ ਮੁਅਤਲ ਕਰ ਦਿੱਤਾ| ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੀ.ਐਮ.ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤਾਂ ਦਾ ਸਹੀ ਸਮੇਂ 'ਤੇ ਨਿਪਟਾਰਾ ਨਾ ਕਰਨ 'ਤੇ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਨਗਰ ਨਿਗਮ ਕਮਿਸ਼ਨਰਾਂ ਨੂੰ ਕਾਰਣ ਦੱਸੋਂ ਨੋਟਿਸ ਜਾਰੀ ਕੀਤਾ ਹੈ|
ਇਹ ਜਾਣਕਾਰੀ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਪਿਛਲੀ ਦੇਰ ਸ਼ਾਮ ਰਾਜ ਦੇ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੰਟਾਂ ਤੇ ਜਿਲਾ ਦੇ ਹੋਰ ਅਧਿਕਾਰੀਆਂ ਨਾਲ ਵੀਡਿਓ ਕਾਨਫਰੈਂਸਿੰਗ ਰਾਹੀਂ ਵੱਖ-ਵੱਖ ਵਿਕਾਸ ਕੰਮਾਂ, ਯੋਜਨਾਵਾਂ ਅਤੇ ਪਰਿਯੋਜਨਾਵਾਂ ਬਾਰੇ ਸਮੀਖਿਆ ਮੀਟਿੰਗ ਦੌਰਾਨ ਦਿੱਤੀ| ਮੀਟਿੰਗ ਵਿਚ ਹਰਿਆਣਾ ਵਿਜਨ ਜੀਰੋ, ਸੀ.ਐਮ.ਵਿੰਡੋ, ਪੀ.ਐਨ.ਡੀ.ਟੀ./ਐਮ.ਟੀ.ਪੀ. ਐਕਟ, ਸਟ੍ਰੇ ਕੈਟਲ ਫਰੀ, ਸ਼ਿਵਧਾਮ ਰਿਨਿਊ ਯੋਜਨਾ, ਈ-ਪੰਚਾਇਤ ਪ੍ਰਣਾਲੀ, ਚੌਗਿਰਦਾ,ਹਰਿਆਣਾ ਨੂੰ ਪੋਲੀਥੀਨ ਮੁਕਤ ਬਣਾਉਣ, ਸਰਕਾਰੀ ਸੰਸਥਾਨਾਂ ਵਿਚ ਐਲ.ਈ.ਡੀ. ਲਗਵਾਉਣ, ਪ੍ਰੋਗ੍ਰੈਸ ਹਰਪੈਥ, ਡਿਜੀਟਲ ਹਰਿਆਣਾ, ਅੰਤੋਦਯ ਯੋਜਨਾ, ਅੰਤੋਦਯ ਸਰਲ, ਸਵੱਛਤਾ ਸਰਵੇਖਣ ਅਤੇ ਸਕਸ਼ਮ ਹਰਿਆਣਾ ਸਿਖਿਆ ਸਮੇਤ ਅਨੇਕ ਯੋਜਨਾਵਾਂ/ਪਰਿਯੋਜਨਾਵਾਂ ਬਾਰੇ ਸਮੀਖਿਆ ਕੀਤੀ|
ਉਨਾਂ ਨੇ ਸੀ.ਐਮ.ਵਿੰਡੋ ਦੀ ਸਮੀਖਿਆ ਕਰਦੇ ਹੋਏ ਨੂੰਹ, ਕਰਨਾਲ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਜੀਂਦ ਅਤੇ ਪਾਣੀਪਤ ਵਿਚ ਹੋਏ ਸੁਧਾਰ ਦੀ ਵੀ ਸ਼ਲਾਘਾ ਕੀਤੀ| ਉਨਾਂ ਨੇ ਕਿਹਾ ਕਿ ਸੀ.ਐਮ.ਵਿੰਡੋ 'ਤੇ ਆਉਣ ਵਾਲੀ ਸ਼ਿਕਾਇਤਾਂ ਲਈ ਇਕ ਹਫਤਾਵਾਰੀ ਤੰਤਰ ਬਣੇ ਤਾਂ ਜੋ ਇੰਨਾਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਸਕੇ| ਉਨਾਂ ਕਿਹਾ ਕਿ ਇਸ ਲਈ ਨਵੀਂ ਟੀਮ ਦਾ ਗਠਨ ਜਿਲਾ ਪੱਧਰ 'ਤੇ ਕੀਤਾ ਜਾ ਸਕਦਾ ਹੈ| ਉਨਾਂ ਨੇ ਪਾਣੀਪਤ ਵਿਚ ਸਰਕਾਰੀ ਪੈਸੇ ਦੇ ਦੁਰਵਰਤੋਂ ਦੇ ਮਾਮਲੇ ਨੂੰ ਨਿਪਟਾਉਣ ਲਈ ਸਬੰਧਤ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਆਪਣੀ ਨਿਗਰਾਨੀ ਦੇ ਤਹਿਤ ਇਸ ਦੀ ਪੂਰੀ ਜਾਂਚ ਕਰਨ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ| ਇਸ ਤਰਾਂ ਸੋਨੀਪਤ ਵਿਚ 20 ਕਰੋੜ ਰੁਪਏ ਦੇ ਗਬਨ ਦੇ ਮਾਮਲੇ 'ਤੇ ਵੀ ਉਨਾਂ ਨੇ ਸੋਨੀਪਤ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਇਸ ਮਾਮਲੇ 'ਤੇ ਆਪਣੀ ਯੋਗ ਕਾਰਵਾਈ ਕਰਨ| ਇਸ ਤਰਾਂ, ਰਿਵਾੜੀ ਦੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੰਦੇ ਹੋ ਕਿਹਾ ਕਿ ਨਾਜਾਇਜ ਟਾਵਰ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਪਟਾਇਆ ਜਾਵੇ| ਉਨਾਂ ਨੇ ਸਿਰਸਾ ਦੇ ਜੇ.ਈ. ਅਤੇ ਕਲਰਕ ਵੱਲੋਂ ਕੀਤੀ ਗਈ ਬੇਨਿਯਮੀਆਂ ਦੇ ਸਬੰਧ ਵਿਚ ਸਬੰਧਤ ਡਿਪਟੀ ਕਮਿਸ਼ਨਰ ਨੂੰ ਇਕ ਹਫਤੇ ਅੰਦਰ ਚਾਰਜਸ਼ੀਟ ਜਾਰੀ ਕਰਨ ਦੇ ਆਦੇਸ਼ ਦਿੱਤੇ|ਇਸ ਤਰਾਂ, ਯਮੁਨਾਨਗਰ ਦੇ ਇਕ ਮਾਮਲੇ ਵਿਚ ਵੀ ਉਨਾਂ ਨੇ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਨੂੰ ਮਾਮਲੇ ਨੂੰ ਨਿਪਟਾਉਣ ਦੇ ਆਦੇਸ਼ ਦਿੱਤੇ|
ਪੀ.ਐਨ.ਡੀ.ਟੀ. ਅਤੇ ਐਮ.ਟੀ.ਪੀ. ਐਕਟ 'ਤੇ ਸਮੀਖਿਆ ਕਰਦੇ ਹੋਏ ਉਨਾਂ ਨੇ ਸਿਰਸਾ ਤੇ ਸੋਨੀਪਤ ਵੱਲੋਂ ਕੀਤ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨਾਂ ਦਸਿਆ ਕਿ ਸੋਨੀਪਤ ਵਿਚ 27 ਛਾਪੇ ਮਾਰੇ ਗਏ, ਜਿਸ ਵਿਚ ਉੱਤਰ ਪ੍ਰਦੇਸ਼ ਵਿਚ ਵੀ ਛਾਪੇ ਮਾਰੇ ਗਏ ਹਨ| ਉਨਾਂ ਨੇ ਰਿਵਾੜੀ ਦੇ ਡਾ. ਕ੍ਰਿਸ਼ਣ ਕੁਮਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਐਕਟ ਦੇ ਤਹਿਤ ਸਹੀ ਕੰਮ ਨਹੀਂ ਕਰ ਰਹੇ ਹਨ ਅਤੇ ਗਲਤ ਜਾਣਕਰੀ ਦਿੰਦੇ ਹਨ, ਇਸ ਲਈ ਡਾ. ਰਾਕੇਸ਼ ਗੁਪਤਾ ਨੇ ਉਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਗਲੀ ਮੀਟਿੰਗ ਤਕ ਆਪਣੇ ਕੰਮ ਨੂੰ ਠੀਕ ਕਰ ਲੈਣ ਨਹੀਂ ਤਾਂ ਉਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ| ਉਨਾਂ ਕਿਹਾ ਕਿ ਅੰਬਾਲਾ, ਨੂੰਹ, ਭਿਵਾਨੀ, ਫਰੀਦਾਬਾਦ, ਕਰਨਾਲ ਆਦਿ ਜਿਲਿਆਂ ਨੂੰ ਆਪਣੇ ਯਤਨਾਂ ਦੇ ਪੱਧਰ ਨੂੰ ਵੱਧਾਉਣਾ ਹੋਵੇਗਾ|