ਚੰਡੀਗੜ 19 ਸਤੰਬਰ 2018: ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਵਰਦੀ ਦੀ ਗ੍ਰਾਂਟ ਨੂੰ ਲਗਭਗ ਦੁਗੱਣਾ ਕਰ ਦਿੱਤਾ ਹੈ, ਜਿਸ ਨਾਲ 14.61 ਲੱਖ ਬੱਚਿਆਂ ਨੂੰ ਫਾਇਦਾ ਹੋਇਆ ਹੈ|
ਸਿਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ 400 ਰੁਪਏ ਪ੍ਰਤੀ ਵਿਦਿਆਰਥੀ ਵਰਦੀ ਲਈ ਦਿੱਤੇ ਜਾਂਦੇ ਸਨ, ਪਰ ਹੁਣ ਪਹਿਲੀ ਜਮਾਤ ਤੋਂ ਲੈ ਕੇ 5ਵੀਂ ਜਮਾਤ ਤਕ 800 ਰੁਪਏ ਅਤੇ 6ਵੀਂ ਜਮਾਤ ਤੋਂ8ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ 1000 ਰੁਪਏ ਗ੍ਰਾਂਟ ਸ਼ੁਰੂ ਕੀਤੀ ਹੈ| ਇਸ ਤੋਂ ਇਲਾਵਾ ਹਰਿਆਣਾ ਸਕੂਲ ਸਿਖਿਆ ਵਿਭਾਗ ਵੱਲੋਂ ਵਿਦਿਆਰਥੀ-ਅਧਿਆਪਕ-ਮਾਪਿਆਂ ਨਾਲ ਸਬੰਧਤ ਝਗੜਿਆਂ ਦਾ ਨਿਪਟਾਰਾ ਕਰਨ ਲਈ -ਝਗੜਾ ਪ੍ਰਬੰਧਨ ਸ਼ਾਖਾ ਦੀ ਸਥਾਪਨਾ ਕੀਤੀ ਜਾ ਰਹੀ ਹੈ|
ਉਨਾਂ ਦਸਿਆ ਕਿ ਸਕੂਲੀ ਸਿਖਿਆ ਵਿਚ ਕੋਈ ਸੁਧਾਰਾਤਮਕ ਕਦਮ ਚੁੱਕੇ ਗਏ ਹਨ| ਇੰਨਾਂ ਵਿਚ ਸਾਇੰਸ ਵਿਸ਼ੇ ਨੂੰ ਪ੍ਰੋਤਸਾਹਨ ਦੇਣ ਲਈ ਸਕੂਲ ਸਿਖਿਆ ਵਿਭਾਗ ਨੇ ਰਾਜ ਦੇ ਸਰਕਾਰੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਿਛਲੇ ਦੋ ਸਾਲਾਂ ਵਿਚ2300 ਸਾਇੰਸ ਕਿਟਾਂ ਵੰਡੀਆ ਹਨ| ਇਸ ਤੋਂ ਇਲਾਵਾ, 8000 ਕਿਟਾਂ ਮਿਡ ਸਕੂਲਾਂ ਵਿਚ ਭੇਜ ਗਈ ਹੈ| ਇਸ ਤਰਾਂ, ਗਣਿਤ ਵਿਸ਼ਾ ਨੂੰ ਪ੍ਰੋਤਸਾਹਨ ਦੇਣ ਲਈ ਮੁੱਢਲੇ ਸਕੂਲਾਂ ਵਿਚ ਮੈਥੇਮੈਟਿਕਸ ਕਿਟ ਵੀ ਦਿੱਤੀ ਜਾ ਰਹੀ ਹੈ| ਮੈਥ-ਲੈਬ, ਮੈਥ ਕੋਰਨਰ ਤੇ ਮੈਥ ਨਾਲੇਜ ਕਲੱਬ ਸਥਾਪਿਤ ਕੀਤੇ ਜਾਣਗੇ| ਬੱਚਿਆਂ ਨੂੰ ਸਿਖਿਆ ਤੇ ਸਭਿਆਚਾਰ ਸਿੱਖਣ ਦੇ ਨਾਲ-ਨਾਲ ਉਨਾਂ ਦੇ ਪੂਰੇ ਵਿਕਾਸ ਦੇ ਪ੍ਰਤੀ ਜੋਰ ਦਿੱਤਾ ਜਾ ਰਿਹਾ ਹੈ| ਸਕੂਲ ਸਿਖਿਆ ਵਿਭਾਗ ਵੱਲੋਂ ਬੱਚਿਆਂ ਵਿਚ ਸਮਾਜ ਦੇ ਪ੍ਰਤੀ ਉਨਾਂ ਦੀ ਜਿੰਮੇਦਾਰੀ ਸਮਝਾਉਣ ਲਈ ਉਨਾਂ ਵਿਚ ਸਭਿਆਚਾਰ ਮੁੱਲ, ਲੋਕ ਕਲਾ, ਵਿਰਾਸਤ ਤੇ ਰਵਾਇਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ| ਸ਼ਨੀਵਾਰ ਦੇ ਦਿਨ ਨੂੰ ਜਾਓਫੂਲ ਬਣਾਉਣ ਲਈ ਕਈ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ|
ਬੁਲਾਰੇ ਨੇ ਅੱਗੇ ਦਸਿਆ ਕਿ ਹਰਿਆਣਾ ਦੀ ਸਿਖਿਆ ਵਿਚ ਸੁਧਾਰ ਨੂੰ ਵੇਖਦੇ ਹੋਏ ਹਰਿਆਣਾ ਸਕੂਲ ਸਿਖਿਆ ਵਿਭਾਗ ਨੂੰ ਭਾਰਤ ਸਰਕਾਰ ਨੇ ਬੈਸਟ ਸਟੇਟ ਐਜੂਕੇਸ਼ਨ ਬੋਰਡ ਦੇ ਐਵਾਰਡ ਤੋਂ 14 ਦਸੰਬਰ, 2017 ਨੂੰ ਨਵਾਜਿਆ ਸੀ| ਉਨਾਂ ਦਸਿਆ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ ਅਤੇ ਬਿਊਰੋ ਆਫ ਅਨਰਜੀ ਅਫਿਸਿਏਂਸੀ ਵੱਲੋਂ ਆਯੋਜਿਤ ਪੇਂਟਿੰਗ ਕੰਪੀਟਿਸ਼ਲ ਪ੍ਰੋਗ੍ਰਾਮ ਵਿਚ ਸਰਗਰਮ ਹਿੱਸੇਦਾਰੀ ਕਰਨ 'ਤੇ ਇਹ ਐਵਾਰਡ ਮਿਲਿਆ ਹੈ|