ਫਰੀਦਕੋਟ 19 ਸਤੰਬਰ, 2018 : 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਆਗਮਨ ਪੁਰਬ ਅੱਜ ਪੂਰੀ ਸ਼ਾਨੋ- ਸੌਕਤ ਨਾਲ ਸ਼ੁਰੂ ਹੋ ਗਿਆ ਹੈ । ਪੰਜ ਦਿਨ ਚੱਲਣ ਵਾਲੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੀ ਸ਼ੁਰੂਆਤ ਅੱਜ ਸਵੇਰੇ ਟਿੱਲਾ ਬਾਬਾ ਫਰੀਦ ਤੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ । ਇਸ ਉਪਰੰਤ ਦਿਨ ਪ੍ਰਤੀ ਦਿਨ ਸਾਡੇ ਜੀਵਨ ਵਿਚੋਂ ਅਲੋਪ ਹੁੰਦੇ ਜਾ ਰਹੇ ਪੁਰਾਤਨ ਵਿਰਸੇ ਨੂੰ ਰੂਪਮਾਨ ਕਰਦੀ ਹੋਈ ਕਾਫਿਲਾ-ਏ-ਵਿਰਾਸਤ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਦਰਬਾਰ ਗੰਜ ਵਿਖੇ ਪਹੁੰਚੀ ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਨੌਜਵਾਨ ਪੀੜ੍ਹੀ ਨੂੰ ਸਾਡੇ ਅਲੋਪ ਹੋ ਰਹੇ ਪੁਰਾਤਨ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਲਈ ਅਜਿਹੇ ਮੇਲੇ ਕਾਫੀ ਸਹਾਈ ਸਿੱਧ ਹੁੰਦੇ ਹਨ ।
ਇਸ ਵਿਰਾਸਤੀ ਕਾਫਿਲੇ ਵਿੱਚ ਵੱਖ ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਤੇਲੰਗਾਨਾ ਤੋਂ ਮਥੂਰੀ, ਮਹਾਂਰਾਸ਼ਟਰ ਦੀ ਲਾਵਨੀ, ਗੁਜਰਾਤ ਦਾ ਡਾਂਡੀਆਂ, ਆਸਾਮ ਦਾ ਬੀਹੂ, ਰਾਜਸਥਾਨ ਦਾ ਕਾਲਬੇਲੀਆ, ਪੰਜਾਬ ਦਾ ਭੰਗੜਾ, ਜਿੰਦੂਆਂ, ਬਾਜੀਗਰ ਨਾਚਾਰ, ਹਰਿਆਣਾ ਦਾ ਬੀਨ ਜੋਗੀ ਅਤੇ ਪੰਜਾਬ ਦਾ ਪ੍ਰਸਿੱਧ ਧਾਰਮਿਕ ਵਿਰਸੇ ਦਾ ਸਬੰਧਤ ਗੱਤਕਾ, ਲੁੱਡੀ, ਮਲਵਈ ਗਿੱਧਾ ਪੇਸ਼ ਕੀਤਾ ਗਿਆ ਜੋ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਸਥਾਨਕ ਦਰਬਾਰ ਗੰਜ ਰੈਸਟ ਹਾਊਸ ਵਿਖੇ ਖਤਮ ਹੋਇਆ। ਵਿਰਾਸਤੀ ਕਾਫਿਲੇ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਹੜ੍ਹ ਉਮੜਿਆ।
ਦਰਬਾਰ ਗੰਜ ਦੇ ਗਰਾਊਂਡ ਵਿਖੇ ਸਜੇ ਵੱਡੇ ਪੰਡਾਲ ਵਿੱਚ ਉੱਤਰੀ ਖੇਤੀਰੀ ਸੱਭਿਆਚਾਰਕ ਕੇਂਦਰ ਪਟਿਆਲਾ , ਦਸਮੇਸ਼ ਪਬਲਿਕ ਸਕੂਲ, ਬਾਬਾ ਫਰੀਦ ਪਬਲਿਕ ਸਕੂਲ, ਵਿਸ਼ਵਕਰਮਾ ਸੀਨੀਅਰ ਸੈਕੰ: ਸਕੂਲ, ਸਰਕਾਰੀ ਬਲਬੀਰ ਸੀਨੀ: ਸੈਕੰ: ਸਕੂਲ, ਪੰਜਾਬ ਡਿਗਰੀ ਕਾਲਜ ਮਹਿਮੂਆਣਾ, ਦਸਮੇਸ਼ ਮਾਡਰਨ ਸੀਨੀ: ਸੈਕੰ: ਸਕੂਲ ਭਾਣਾ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ, ਜੁਗਨੀ ਸੱਭਿਆਚਾਰਕ ਮੰਚ ਮੁਹਾਲੀ, ਡੀ.ਐਮ. ਡਾਂਸ ਅਕੈਡਮੀ ਫਰੀਦਕੋਟ ਵੱਲੋਂ ਲੋਕ ਨਾਚ ਗਿੱਧਾ, ਭੰਗੜਾ, ਮਲਵਈ ਗਿੱਧਾ ਆਦਿ ਵੰਨਗੀਆਂ ਪੇਸ਼ ਕਰਕੇ ਮੇਲੇ ਵਿੱਚ ਰੰਗ ਬੰਨਿਆ। ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਣ ਦੀ ਭੂਮਿਕਾ ਜਿਲ੍ਹਾ ਗਾਇਡੈਂਸ ਕਾਊਸਲਰ ਸ: ਜਸਬੀਰ ਜੱਸੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਨਿਭਾਈ । ਇਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੀਰ ਸੰਸਥਾ ਦੇ ਸ