ਨੋਇਡਾ, 19 ਸਤੰਬਰ 2018 : ਬੁੱਧਵਾਰ ਨੂੰ ਬੀਐਸਐਫ ਦੇ ਕਾਂਸਟੇਬਲ ਨੂੰ ਆਈ.ਐਸ.ਆਈ ਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇਣ ਦੇ ਜ਼ੁਰਮ 'ਚ ਨੋਇਡਾ, ਉੱਤਰ ਪ੍ਰਦੇਸ਼ 'ਚੋਂ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਿਲਟਰੀ ਟੀਮ ਸ਼ਿਮਲਾ ਨੇ ਇਹ ਗ੍ਰਿਫਤਾਰੀ ਕੀਤੀ ਹੈ। ਇਹ ਜਾਸੂਸ ਸੋਸ਼ਲ ਮੀਡੀਆ ਫੇਸਬੁੱਕ ਜ਼ਰੀਏ ਭਾਰਤ ਦੀ ਖੁਫੀਆ ਜਾਣਕਾਰੀ ਆਈਐਸਆਈ ਨੂੰ ਦੇ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਆਈਐਸਆਈ ਦੀ ਇੱਕ ਮਹਿਲਾ ਏਜੰਟ ਕਾਂਸਟੇਬਲ ਅਚਿਉਤਾਨੰਦ ਮਿਸ਼ਰਾ ਨੂੰ ਹਨੀ ਟ੍ਰੈਪ 'ਚ ਫਸਾ ਕੇ ਉਸ ਤੋਂ ਗੁਪਤ ਸੂਚਨਾ ਹਾਸਲ ਕਰ ਰਹੀ ਸੀ ਅਤੇ ਆਪਣੀ ਏਜੰਸੀ ਨੂੰ ਭੇਜ ਰਹੀ ਸੀ।