ਡਾ.ਮਹਿੰਦਰ ਰਿਨਵਾ ਦੀ ਫਾਇਲ ਫੋਟੋ
ਜਗਦੀਸ਼ ਥਿੰਦ
ਫਾਜ਼ਿਲਕਾ 19 ਸਤੰਬਰ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਚੱਲੇ ਚੋਣ ਅਮਲ ਦੌਰਾਨ ਜਦ ਸਾਬਕਾ ਵਿਧਾਇਕ ਫ਼ਾਜ਼ਿਲਕਾ ਮਹਿੰਦਰ ਪ੍ਰਤਾਪ ਰਿਣਵਾਂ ਪਿੰਡ ਬਾਂਡੀ ਵਾਲਾ ਪੁੱਜੇ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਸਖਤ ਵਿਰੋਧ ਕਰ ਕੇ ਉਹਨਾਂ ਨੂੰ ਕਾਰ ਵਿੱਚ ਬੈਠ ਕੇ ਚਲੇ ਜਾਣ ਲਈ ਮਜਬੂਰ ਕਰ ਦਿੱਤਾ । ਇੱਥੇ ਕੁਝ ਲੋਕ ਦੋਸ਼ ਲਗਾ ਰਹੇ ਹਨ ਕਿ ਮਹਿੰਦਰ ਰਿਣਵਾਂ ਨੇ ਆਪਣੇ ਪੁੱਤਰ ਸਿਧਾਰਥ ਰਿਣਵਾ ਨੂੰ ਜਿਤਾਉਣ ਲਈ ਬੂਥ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ । ਇਸ ਸਬੰਧੀ ਵਾਇਰਲ ਹੋਈ ਵੀਡੀਓ ਵਿੱਚ ਪਹਿਲੇ ਇੱਕ ਅਵਾਜ ਆਉਂਦੀ ਹੈ ਕਿਓਂ ਮਹੌਲ ਖਰਾਬ ਕਰਦੇ ਹੋ । ਇਸ ਦੌਰਾਨ ਹੀ ਕੁਝ ਲੋਕ ਕਹਿ ਰਹੇ ਹਨ ਕਰ ਲੌ ਡਬਿਆਂ ਤੇ ਕਬਜਾ ,ਕਰ ਦਿਓ ਗੇਟ ਬੰਦ । ਇਸ ਦੌਰਾਨ ਵੀਡੀਓ ਵਿੱਚ ਪਿੰਡ ਵਾਲੇ ਸਾਬਕਾ ਵਿਧਾਇਕ ਨੂੰ ਘੇਰਦੇ ਦਿਖਾਈ ਦਿੰਦੇ ਹਨ । ਅਵਾਜ ਅਉਂਦੀ ਹੈ ਪਿੰਡ ਵਾਲਿਓ ਫੜ ਲਓ ਇਹਨਾਂ ਨੂੰ । ਇਕ ਪਿੰਡ ਵਾਸੀ ਕਹਿੰਦਾ ਤੇਰਾ ਮਾੜਾ ਟਾਇਮ ਆ ਗਿਆ । ਜਿਹੜੀ ਆਵਾਜ ਕਹਿ ਰਹੀ ਸੀ ਕਿ ਕਰ ਲਓ ਕਬਜ਼ਾ , ਉਹੀ ਕਹਿਣ ਲਗਦੈ ਕਿ ਡਾਕਟਰ ਸਾਹਿਬ ਬੈਠੋ ਕਾਰ ਵਿੱਚ । ਹੋਰ ਆਵਾਜ ਆਉਂਦੀ ਛਿੱਤਰ ਖਾ ਕੇ ਜਾਓਗੇ । ਡਾਕਟਰ ਸਾਹਿਬ ਦਾ ਹਮਾਇਤੀ ਮਸ਼ਵਰਾ ਦਿੰਦਾ ਕਿ ਨਿਕਲੋ ਇਥੋਂ । ਸਾਬਕਾ ਵਿਧਾਇਕ ਜੋ ਕਿ ਆਪਣੇ ਗਨਮੈਨ ਦੇ ਨਾਲ ਹੈ ਇੱਕ ਵਾਰ ਮੁੜ ਕੇ ਲੋਕਾਂ ਨਾਲ ਉਲਝਣ ਦੀ ਸਥਿਤੀ ਵਿੱਚ ਪਿੱਛੇ ਮੁੜਦਾ ਹੈ ਪਰ ਗੰਨਮੈਨ ਵੱਲੋਂ ਰੋਕਣ ਕਾਰਨ ਉਹ ਕਾਰ ਵਿੱਚ ਬੈਠ ਕੇ ਉਥੋਂ ਰਵਾਨਾ ਹੋ ਜਾਂਦੇ ਹਨ । ਇਸ ਸਬੰਧੀ ਪੁਲਸ ਅਧਿਕਾਰੀ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸਿਆਸੀ ਖਹਿਬਾਜ਼ੀ ਕਾਰਨ ਲੋਕਾਂ ਨੇ ਬਾਹਰ ਹੀ ਹੰਗਾਮਾ ਕੀਤਾ ਹੈ । ਪੋਲਿੰਗ ਬੂਥ ਦੇ ਅੰਦਰ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ । ਡਾਕਟਰ ਮਹਿੰਦਰ ਰਿਨਵਾਂ ਦੀਆਂ ਕਾਰਾਂ ਤੁੱਰ ਜਾਣ ਬਾਅਦ ਵੀ ਆਵਾਜਾਂ ਆ ਰਹੀਆਂ ਕਿ ਧੱਕੇ ਨਾਲ ਵੋਟਾਂ ਨਹੀਂ ਪੈਂਦੀਆਂ ।